ਕੋਬਰਾਪੋਸਟ ਨੇ ਖੋਲੀ ਪੰਜਾਬ ਕੇਸਰੀ ਦੀ ਵੀ ਪੋਲ


ਕੋਬਰਾਪੋਸਟ ਨਾਮੀਂ ਇਕ ਸੰਸਥਾ ਵਲੋਂ ਇਕ ਸਟਿੰਗ ਜਾਰੀ ਕਰਦਿਆਂ ਦਾਅਵਾ ਕੀਤਾ ਗਿਆ ਹੈ ਕਿ ਭਾਰਤ ਦੇ 17 ਵੱਡੇ ਮੀਡੀਆ ਅਦਾਰੇ ਪੈਸੇ ਲੈ ਕੇ ਸਮਾਜ ਵਿਚ ਵੰਡੀਆਂ ਪਾਉਣ ਵਾਲੀਆਂ ਖਬਰਾਂ ਚਲਾਉਣ ਲਈ ਤਿਆਰ ਹੋ ਗਏ ਸਨ। ਜਾਰੀ ਕੀਤੀ ਗਈ ਵੀਡੀਓ ਵਿਚ ਇਕ ਅੰਡਰਕਵਰ ਪੱਤਰਕਾਰ ਇਹਨਾਂ ਮੀਡੀਆ ਅਦਾਰਿਆਂ ਦੇ ਉੱਚ ਅਧਿਕਾਰੀਆਂ ਜਾ ਮਾਲਕਾਂ ਨਾਲ ਗੱਲਬਾਤ ਕਰਦਾ ਨਜ਼ਰ ਆ ਰਿਹਾ ਹੈ ਤੇ ਉਪਰੋਕਤ ਖ਼ਬਰਾਂ ਨੂੰ ਚਲਾਉਣ ਲਈ ਇਹ ਲੋਕ ਬਿਨ੍ਹਾ ਕਿਸੇ ਬਿਲ ਤੋਂ ਨਗਦ ਰਾਸ਼ੀ ਲੈਣ ਲਈ ਵੀ ਰਜ਼ਾਮੰਦ ਹੋ ਗਏ ਸਨ ।

ਕੋਬਰਾਪੋਸਟ ਦੇ ਮੁੱਖ ਸੰਪਾਦਕ ਅਨੀਰੁੱਧ ਬਹਿਲ ਨੇ ਕਿਹਾ ਕਿ ਇਹ ਸਟਿੰਗ ਦਾ ਇਕ ਹਿੱਸਾ ਹੀ ਜਨਤਕ ਕੀਤਾ ਗਿਆ ਹੈ, ਦੂਜੀ ਵੀਡੀਓ ਵੀ ਛੇਤੀ ਜਨਤਕ ਕੀਤੀ ਜਾਵੇਗੀ।

 

 

Leave a Reply