ਅਮਰੀਕੀ ਸਿੱਖਾਂ ਲਈ ਵੱਡੀ ਖ਼ੁਸ਼ਖ਼ਬਰੀ

ਨਿਊਯਾਰਕ( ਵਰਲਡ ਸਿੱਖਸ ਨਿਯੂਜ) ਇੱਕ ਪਾਸੇ ਉਹ ਮੁਲਕ ਹੈ ਜਿਹਦੀ ਅਜ਼ਾਦੀ ਲਈ ਸਿੱਖ ਕੋਮ ਨੇ ਦਿਲ ਖੋਲ ਕੇ ਕੁਰਬਾਨੀਆਂ ਦਿੱਤੀਆਂ ਹਨ ਪਰ ਫਿਰ ਵੀ ਭਾਰਤ ਦੇਸ਼ ਸਿੱਖਾਂ ਦੀ ਵੱਖਰੀ ਹੋਂਦ ਨੂੰ ਮੰਨਣ ਤੋਂ ਮੁਨਕਰ ਹੋ ਰਿਹਾ ਹੈ । ਪਰ ਦੂਸਰੇ ਪਾਸੇ ਦੂਨੀਆਂ ਦੇ ਮੁਲਕ ਸਿੱਖ ਕੋਮ ਦੀ ਵੱਖਰੀ ਹੋਂਦ ਨੂੰ ਮਾਨਤਾ ਦੇ ਰਹੇ ਹਨ ਅਤੇ  ਸਿੱਖ ਕੋਮ ਦੁਨੀਆ ਭਰ ਵਿੱਚ ਮੱਲਾਂ ਮਾਰ ਰਹੀ ਹੈ । 

 ਪਾਈਨ ਹਿੱਲ ਨਿਉਜਰਸੀ ਗੁਰਦਵਾਰਾ ਬੋਰਡ ਆੱਫ ਟ੍ਰਸਟੀ ਨੇ ਅੱਜ ਇੱਕ ਪ੍ਰੈਸ ਨੋਟ ਜਾਰੀ ਕਰਕੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਨਿਉਜਰਸੀ ਅਸੰਬਲੀ ਅਤੇ ਨਿਉਜਰਸੀ ਸੈਨਿਟ ਵੱਲੋਂ ਸਿੱਖ ਕੋਮ ਸੰਬਧੀ ੨ ਇਤਿਹਾਸਿਕ ਮਤੇ ਪਾਸ ਕੀਤੇ ਗਏ ਹਨ । ਜ਼ਿਹਨਾਂ ਵਿੱਚ ਪਹਿਲਾ ਮਤਾ ਖਾਲਸਾ ਸਾਜਨਾਂ ਦਿਵਸ( ਵੈਸਾਖੀ) 14 ਅਪ੍ਰੈਲ ਨੂੰ ਹਰ ਸਾਲ ਸਿੱਖ ਡੇ ਵਜੋਂ ਮਨਾਉਣ ਨੂੰ ਮਾਨਤਾ ਦਿੱਤੀ ਹੈ ਅਤੇ ਦੂਜੇ ਮਤੇ ਚ ਅਪ੍ਰੈਲ ਮਹਿਨੇ ਨੂੰ ਹਰ ਸਾਲ ਸਿੱਖ ਜਾਗਰੁਕਤਾ ਮਹਿਨੇ ਵਜੋਂ ਮਨਾਉਣ ਨੂੰ ਮਾਨਤਾ ਦਿੱਤੀ ਹੈ , ਜੋ ਪੂਰੀ ਸਿੱਖ ਕੋਮ ਲਈ ਬਹੁਤ ਮਾਣ ਵਾਲੀ ਗੱਲ ਹੈ । 

ਪਾਈਨ ਹਿੱਲ ਨਿਉਜਰਸੀ ਗੁਰਦਵਾਰਾ ਬੋਰਡ ਅੱਾਫ ਟ੍ਰਸਟੀ ਵੱਲੋਂ ਇਸਟ ਕੋਸਟ ਦੇ ਵੱਖੋ ਵੱਖ ਸ਼ਹਿਰਾਂ ਤੋਂ ਇਸ ਇਤਿਹਾਸਿਕ ਮੋਕੇ ਤੇ ਪਹੁੰਚੀਆਂ ਸਿੱਖ ਸੰਗਤਾਂ ਦਾ ਧੰਨਵਾਦ ਕੀਤਾ ਗਿਆ ਅਤੇ ਸਮੁਹ ਸਿੱਖ ਕੋਮ ਨੂੰ ਇਸ ਵੱਡੀ ਪ੍ਰਾਪਤੀ ਦੀ ਵਧਾਈ ਵੀ ਦਿੱਤੀ ਗਈ । 

 

 

 

 

2 Comments on “ਅਮਰੀਕੀ ਸਿੱਖਾਂ ਲਈ ਵੱਡੀ ਖ਼ੁਸ਼ਖ਼ਬਰੀ”

Leave a Reply