ਨਾਨਕ ਸ਼ਾਹ ਫਕੀਰ-ਸਹੇ ਦੀ ਨਹੀਂ ਪਹੇ ਦੀ ਗੱਲ ਆ- ਡਾ. ਸੁਖਪ੍ਰੀਤ ਸਿੰਘ ਉਦੋਕੇ


ਬਾਪੂ ਦੀ ਉਂਗਲ ਫੜ੍ਹ ਕੇ ਖੇਤਾਂ ਨੂੰ ਜਾ ਰਹੇ,ਜੱਗੇ ਨੇ ਕਣਕ ਦੇ ਖੇਤ ਵਿੱਚ,ਤਾਜ਼ੀ ਸਿੰਜੀ ਨਮ ਜ਼ਮੀਨ ਉਪਰ ਸਹੇ ਦੇ ਪੈਰਾਂ ਦੇ ਨਿਸ਼ਾਨ ਵੇਖੇ ਤਾਂ ਇਕਦਮ ਬਾਪੂ ਨੂੰ ਉਛਲ ਕੇ ਚਾਅ ਨਾਲ ਕਹਿੰਦਾ, “ਭਾਪਾ ਜੀ ਉਥੋ ਸੇਹਾ ਲੰਘਿਆ।” ਜੱਗੇ ਦੇ ਬਾਪੂ ਨੇ ਉਸੇ ਵੇਲੇ ਇਕ ਕੰਡਿਆਲਾ ਛਾਪਾ ਚੁਕਿਆ ਅਤੇ ਉਸ ਜਗ੍ਹਾ ਉਪਰ ਰੱਖ ਕੇ ਮਿੱਟੀ ਵਿੱਚ ਦੱਬ ਦਿਤਾ।
ਜੱਗੇ ਨੇ ਮਾਸੂਮੀਅਤ ਭਰੇ ਲਹਿਜੇ ਨਾਲ ਕਿਹਾ, ” ਬਾਪੂ ਸਹਾ ਹੀ ਤਾਂ ਲੰਘਿਆ..ਉਸ ਨੇ ਕਿਹੜੀ ਸਾਡੀ ਕਣਕ ਭੰਨੀ ਆ?”ਮੁਸਕਰਾ ਕੇ ਜੱਗੇ ਦੇ ਬਾਪੂ ਨੇ ਕਿਹਾ, “ਪੁੱਤ!..ਗੱਲ ਸਹੇ ਦੀ ਨਹੀਂ ਪਹੇ ਦੀ ਆ..ਅੱਜ ਇਥੋਂ ਦੀ ਸਹਾ ਲੰਘਿਆ..ਕੱਲ ਨੂੰ ਫਿਰ ਲੰਘੇਗਾ..ਫਿਰ ਕਿਸੇ ਦਿਨ ਇਸ ਦੇ ਪਿੱਛੇ ਸ਼ਿਕਾਰੀ ਕੁੱਤੇ ਆਉਣਗੇ…ਫਿਰ ਕੁਤਿਆ ਦੇ ਮਾਲਿਕ ਸ਼ਿਕਾਰੀ..ਸੋ ਅੱਜ ਸਹੇ ਦੀ ਪੈੜ ਕੱਲ੍ਹ ਨੂੰ ਸਾਡੀ ਜ਼ਮੀਨ ਵਿੱਚ ਪੱਕਾ ਪਹਿਆ ਬਣਾਉਣ ਦਾ ਸਬੱਬ ਬਣੇਗੀ, ਕੱਲ੍ਹ ਕੁੱਤਿਆਂ ਦੇ ਮਾਲਕਾਂ ਨਾਲੋਂ ਲੜਨ ਨਾਲੋਂ ਅੱਜ ਸਹੇ ਦਾ ਰਾਹ ਰੋਕਣਾ ਚੰਗਾ ਆ ਪੁੱੱਤ।”
ਛੋਟੇ ਸਾਹਿਬਜ਼ਾਦਿਆਂ ਅਤੇ ਹੋਰ ਕੌਮੀ ਸ਼ਹੀਦਾਂ ਅਤੇ ਕਿਰਦਾਰਾ ਬਾਰੇ ਬਣੀਆਂ ਐਨੀਮੈਸ਼ਨ ਫ਼ਿਲਮਾ ਦਾ ਰਾਹ ਸਾਡੀ ਸਾਡੀ ਤਸਵੀਰ ਪੂਜਾ ਨੇ ਖੋਹਲ ਦਿੱਤਾ ਸੀ।ਤਸਵੀਰ ਪੂਜਾ ਦੇ ਛੋਟੇ ਜਿਹੇ ਸਹੇ ਨੇ ਸਾਖੀ ਪਰੰਪਰਾ ਦਾ ਖਾਤਮਾ ਕਰਨ ਦੀ ਪੈੜ ਪਾਈ ਅਤੇ ਫਿਰ ਐਨੀਮੇਸ਼ਨਾ ਵਾਲੇ ਸ਼ਿਕਾਰੀਆਂ ਨੇ ਇਤਿਹਾਸ ਨਾਲ ਖਿਲਵਾੜ ਸ਼ੁਰੂ ਕੀਤਾ,,ਹੁਣ ਤੁਹਾਡੇ ਖੇਤਾਂ ਵਿੱਚ ਉਹ ਸ਼ਿਕਾਰੀ ਵੜਨ ਦੀ ਝਾਕ ਵਿੱਚ ਹਨ ਜੋ ਤੁਹਾਡੀ ਵਿਚਾਰਧਾਰਾ ਦੀ ਫਸਲ ਨੂੰ ਉਜਾੜ ਕੇ ਰੱਖ ਦੇਣਗੇ…ਯਾਦ ਰੱਖਿਓ ਸ਼ਹਾਦਤ ਦਾ ਜੋ ਚਿਤਰਣ ਸਾਖੀ ਪਰੰਪਰਾ ਵਿੱਚ ਕੀਤਾ ਜਾਂਦਾ ਹੈ ਉਹ ਸਰੂਪ ਚਿੱਤਰਕਾਰੀ ਨਹੀਂ ਸਿਰਜ ਸਕਦੀ। ਮੈਂ ਕੌਮੀ ਵਰਤਾਰਿਆਂ ਨਾਲ ਸੰਬੰਧਿਤ ਘਟਨਾਵਾਂ ਦੇ ਫ਼ਿਲਮੀ ਚਿਤਰਣ ਦਾ ਵਿਰੋਧੀ ਨਹੀਂ ਪਰ ਗੁਰੂ ਸਾਹਿਬ ਬਾਰੇ ਅਜਿਹੀਆਂ ਫ਼ਿਲਮਾਂ ਦਾ ਵਰਤਾਰਾ ਕੌਮੀ ਗ਼ੈਰਤ ਨੂੰ ਰਸਾਤਲ ਵੱਲ ਲੈ ਕੇ ਜਾਵੇਗਾ…ਮਾਣਮੱਤੇ ਇਤਿਹਾਸ ਦੀਆਂ ਸਾਡੀ ਮਾਨਸਿਕਤਾ ਵਿੱਚ ਸਿਰਜੀਆਂ ਗਈਆਂ ਭਾਵਨਾਵਾਂ ਚੂਰ ਚੂਰ ਹੋ ਜਾਣਗੀਆਂ..ਬੱਚਿਆਂ ਦੀ ਮਾਨਸਿਕਤਾ ਵਿੱਚ ਇਹਨਾਂ ਫਿਲਮਾਂ ਰਾਹੀਂ ਜੋ ਮਿਜ਼ਾਜ਼ੀ ਅਕਸ ਉਕਰਿਆ ਜਾਵੇਗਾ ਉਹੀ ਉਹਨਾਂ ਨੂੰ ਸੱਚ ਪ੍ਰਤੀਤ ਹੋਵੇਗਾ ਅਤੇ ਹਕੀਕੀ ਸੱਚਾਈਆਂ ਦਾ ਜ਼ਿਕਰ ਅਤੇ ਫ਼ਿਕਰ ਉਹਨਾਂ ਨੂੰ ਕਲਪਨਾ ਪ੍ਰਤੀਤ ਹੋਵੇਗਾ।
ਰਹੀ ਗੱਲ ਸ਼ਰੋਮਣੀ ਗੁਰ: ਪ੍ਰਬੰਧਕ ਕਮੇਟੀ ਦੀ ਜਿਸ ਨੇ ਕੌਮੀ ਵਿਚਾਰਧਾਰਾ ਦੀ ਤਰਜ਼ਮਾਨੀ ਕਰਨੀ ਸੀ ਉਹ ਤਾਂ ਖੁਦ ਹੀ ਵਿਚਾਰਧਾਰਾ ਦੇ ਘਾਣ ਦੇ ਦਰ ਖੋਹਲ ਰਹੀ ਹੈ।ਉਹਨਾਂ ਨਾਲ ਗਿਲਾ ਕਾਹਦਾ…ਇਕਬਾਲ ਦੀ ਗੱਲ ਯਾਦ ਆ ਜਾਂਦੀ ਆ,
ਸ਼ੇਖ ਸਾਹਿਬ ਬੀ ਪਰਦੇ ਕੇ ਕੋਈ ਹਾਮੀ ਨਹੀਂ,
ਮੁਫ਼ਤ ਮੇਂ ਕਾਲਜ਼ ਕੇ ਲੜਕੇ ਉਨਸੇ ਬਦਜ਼ਨ ਹੋ ਗਏ,
ਵਾਅਜ਼* ਮੇਂ ਫਰਮਾ ਦਿਆ ਕਲ ਆਪਨੇ ਸਾਫ ਸਾਫ, (*ਵਿਖਿਆਨ)
ਪਰਦਾ ਆਖਿਰ ਕਿਸ ਸੇ ਹੋ ਜਬ ਮਰਦ ਹੀ ਜ਼ਨ* ਹੋ ਗਏ।(*ਜ਼ਨ-ਔਰਤ)
ਸਾਡੇ ਧਾਰਮਿਕ ਰਹਿਬਰ ਤਾਂ ਸਮਾਗਮ ਕਰਨ ਅਤੇ ਰੋਕਣ ਵਿੱਚ ਮਸ਼ਰੂਫ਼ ਹਨ ..ਬੇਗ਼ੈਰਤੀ ਦੀ ਚਾਦਰ ਤਾਣ ਕੇ ਸੁੱਤਿਆਂ ਦੀ ਬਹਾਦਰੀ ਨੂੰ ਕੌਣ ਲਲਕਾਰੇ।
ਇਕ ਹੱਡਬੀਤੀ ਵਿੱਚ ਆਪਣੇ ਭੱਵਿਖ ਦੀ ਤਸਵੀਰ ਮਹਿਸੂਸ ਕਰਿਓ…ਜੇ ਗ਼ੈਰਤ ਬਚੀ ਹੈ ਤਾਂ…ਮੈਂ ਆਪਣੇ ਇਕ ਦਵਾਈਆਂ ਵੇਚਣ ਵਾਲੇ ਦੋਸਤ ਕੋਲ ਬੈਠਾ ਸੀ ਅਤੇ ਕੋਲ ਹੀ ਸਾਡਾ ਇਕ ਹੋਰ ਹਿੰਦੂ ਡਾਕਟਰ ਵੀਰ ਬੈਠਾ ਸੀ ਅਤੇ ਸਾਰੇ ਆਪਣੀਆਂ ਆਪਣੀਆਂ ਗੱਲਾਂ ਵਿੱਚ ਮਸ਼ਰੂਫ਼ ਸਨ ਕਿ ਅਖਬਾਰ ਵਾਲਾ ਅਖ਼ਬਾਰ ਸੁੱਟ ਗਿਆ…ਜੱਗਬਾਣੀ ਅਖ਼ਬਾਰ ਸੀ ਅਤੇ ਬੁੱਧਵਾਰ ਦਾ ਸ਼ਾਇਦ ਦਿਨ ਸੀ ਇਸ ਕਰਕੇ ਉਸ ਦਿਨ ਦੀ ਅਖ਼ਬਾਰ ਦਾ ਫਿਲਮੀ ਅੰਕ ਸੀ।ਪਹਿਲੇ ਹੀ ਰੰਗੀਨ ਉਪਰ ਇਕ ਅਧਨੰਗੀ ਅਭਿਨੇਤਰੀ ਦੀ ਦੀ ਤਸਵੀਰ ਸੀ ਅਤੇ ਸਿਰਲੇਖ ਵੀ ਬਹੁਤ ਹੀ ਭੱਦਾ ਜਿਹਾ ਸੀ ਇਹ ਤਸਵੀਰ ਰਾਮਾਇਣ ਵਿੱਚ ਸੀਤਾ ਦੀ ਭੂਮਿਕਾ ਨਿਭਾਂਉਣ ਵਾਲੀ ਦੀਪਕਾ ਦੀ ਸੀ। ਮੇਰੇ ਦੋਸਤ ਅਖ਼ਬਾਰ ਫੜ੍ਹ ਕੇ ਫੋਟੋ ਹਿੰਦੂ ਵੀਰ ਨੂੰ ਵਿਖਾਉਂਦਾ ਹੋਇਆਂ ਬੋਲਿਆਂ, ” ਸ਼ਰਮਾ ਜੀ ਆਹ ***************ਕੀ ਕਰੀ ਜਾਂਦੀ ਆ?”
ਸ਼ਰਮਾ ਜੀ ਦੀਆਂ ਅੱਖਾ ਜ਼ਮੀਨ ਵਿੱਚ ਗੱਡੀਆਂ ਹੋਈਆਂ ਸਨ ਅਤੇ ਅਖੀਰ ਹੋਲੀ ਜਿਹੀ ਕਹਿੰਦੇ , “ਯਾਰ ਇਹਨਾਂ ਲੋਕਾਂ ਦਾ ਕਿਹੜਾ ਕੋਈ ਧਰਮ ਹੁੰਦਾ ਪੈਸੇ ਲਈ ਸਭ ਕੁਝ ਕਰਦੇ ਆ ”
ਨਾਨਕ ਸ਼ਾਹ ਫਕੀਰ ਵਿੱਚ ਭੂਮਿਕਾ ਨਿਭਾਉਣ ਵਾਲੀਆਂ ਬੀਬੀਆਂ ਜੋ ਕਿ ਗੁਰੂ ਸਾਹਿਬ ਦੀ ਭੈਣ ਅਤੇ ਮਾਤਾ ਦੀ ਭੂਮਿਕਾ ਨਿਭਾ ਰਹੀਆਂ ਹਨ ਉਹਨਾਂ ਦੀਆਂ ਅਨੇਕਾਂ ਐਸੀਆਂ ਤਸਵੀਰਾਂ ਇੰਟਰਨੈਟ ਉਪਰ ਮੌਜ਼ੂਦ ਹਨ …ਕਲ ਨੂੰ ਕਿਸੇ ਗ਼ੈਰ ਸਿੱਖ ਨੇ ਐਸੀ ਤਸਵੀਰ ਵਿਖਾਉਂਦਿਆਂ ਸਾਡੇ ਬੱਚਿਆਂ ਨੂੰ ਕਿਹਾ ਕਿ ਆਹ ਤੁਹਾਡੀ ਬੇਬੇ *** ਜਾਂ ਮਾਤਾ*****…ਇਸ ਭੱਵਿਖੀ ਤਸਵੀਰ ਨੂੰ ਸੋਚ ਕੇ ਆਪਣੀ ਮਾਨਸਿਕਤਾ ਦੇ ਹਾਲਾਤ ਨੂੰ ਮਾਪਣ ਦਾ ਯਤਨ ਜ਼ਰੂਰ ਕਰਿਓ..ਅਕਬਰ ਦੇ ਸ਼ੇਅਰ ਵਿੱਚ ਤੁਹਾਡੀ ਹਾਲਾਤ ਬਿਆਨੀ ਹੋਵੇਗੀ…ਕਿ ਜਦੋਂ ਮਰਦਾਂ ਦੀ ਅਕਲ ਉਪਰ ਪਰਦਾ ਪੈ ਜਾਂਦਾ ਤਾਂ ਔਰਤਾਂ ਦਾ ਪਰਦਾ ਲਹਿ ਜਾਂਦਾ,
ਫੈਸਲਾ ਤੁਹਾਡੇ ਹੱਥ ਮਰਦ ਬਣਨਾ ਜਾਂ ਜ਼ਨ?
ਬੇਪਰਦਾ ਨਜ਼ਰ ਆਈਂ ਕਲ ਜੋ ਚੰਦ ਬੀਬੀਆਂ,ਅਕਬਰ ਜਮੀਂ ਮੈਂ ਗ਼ੈਰਤੇ ਕੌਮੀ ਸੇ ਗੜ੍ਹ ਗਿਆ।
ਪੂਛਾ ਜੋ ਮੈਨੇ ਆਪ ਕਾ ਪਰਦਾ, ਵੋ ਕਿਆ ਹੂਆ?ਕਹਿਨੇ ਲਗੀ ਕਿ ਅਕਲ ਪਰ ਮਰਦੋਂ ਕੀ ਪੜ ਗਿਆ।
ਤਸਵੀਰਾਂ ਦਾ ਵੇਰਵਾ-
੧.ਸੀਤਾ ਮਾਤਾ (ਦੀਪਕਾ)
੨ ਮਾਤਾ ਤ੍ਰਿਪਤਾ (ਸ਼ਰੱਧਾ ਕੌਲ)
੩.ਬੇਬੇ ਨਾਨਕੀ (ਪੁਨੀਤ ਸਿੱਕਾ)
#SukhpreetSinghUdhoke
#stopnanakshahfakirfilm

4 Comments on “ਨਾਨਕ ਸ਼ਾਹ ਫਕੀਰ-ਸਹੇ ਦੀ ਨਹੀਂ ਪਹੇ ਦੀ ਗੱਲ ਆ- ਡਾ. ਸੁਖਪ੍ਰੀਤ ਸਿੰਘ ਉਦੋਕੇ”

Leave a Reply