ਮਰਦ-ਏ-ਕਾਮਿਲ ਮੁਰਸ਼ਦ ਅਤੇ ਮਰਦਾਨਾ-ਡਾ. ਸੁਖਪ੍ਰੀਤ ਸਿੰਘ ਉਦੋਕੇ

 #stopnanakshahfakirfilm
ਮਰਦ-ਏ- ਕਾਮਿਲ ਮੁਰਸ਼ਦ ਗੁਰੂ ਨਾਨਕ ਸਾਹਿਬ ਦੀ ਮਿਹਰ ਦਾ ਮੁਜੱਸਮਾ,ਮੁਰੀਦ ਮਰਦਾਨਾ ਐਸਾ ਅਭੇਦ ਹੋ ਚੁੱਕਾ ਸੀ ਆਪਣੇ ਰਹਿਬਰ ਦੇ ਨਾਲ ਕਿ ਮੁਰਸ਼ਦ ਮੁਰੀਦ ਦਾ ਕਾਈ ਭੇਦ ਨਾ ਰਿਹਾ……ਹਰ ਰਾਹ ਦਾ ਪਾਂਧੀ ਕਈ ਵਾਰੀ ਤਾਂ ਅਲਬੇਲੀ ਜਿਹੀ ਮਸਤੀ ਵਿੱਚ ਆ ਕੇ ਆਖਦਾ, “ਬਾਬਾ…ਮੈਨੂੰ ਐਵੇਂ ਨਾ ਜਾਣੀ….ਤੇਰਾ ਮੇਰਾ ਕਾਈ ਭੇਦ ਨਾਹੀਂ…ਤੂੰ ਖ਼ੁਦਾਇ ਦਾ ਡੂਮ (ਮਰਾਸੀ,ਉਸਤਤ ਗਾਉਣ ਵਾਲਾ) ‘ਤੇ ਮੈਂ ਤੇਰਾ ਡੂਮ..”
ਮਸਤੀ ਵਿੱਚ ਆਇਆ ਮੇਰਾ ਬਾਬਾ ਵੀ ਮਿੱਠੜਾ ਜਿਹਾ ਮੁਸਕਰਾ ਕੇ ਆਖ ਛੱਡਦਾ, “ਵਾਹ!..ਭਲੀ ਆਖੀ ਸੂ ਮਰਦਾਨਿਆ..”
ਮੁਰਸ਼ਦ ਅਤੇ ਮੁਰੀਦ ਦੀ ਅਭੇਦਤਾ ਦਾ ਸਿਖ਼ਰ ਸੀ ਬਾਬੇ ਅਤੇ ਮਰਦਾਨੇ ਦਾ ਪਿਆਰ..ਬੱਸ ਜਿਸਮ ਹੀ ਦੋ ਸਨ ਅਨਹਦ ਨਾਦ ਤਾਂ ਇਕਸਾਰ ਗੂੰਜਦਾ ਸੀ…ਸਭ ਤੋਂ ਵਧੇਰੇ ਸਮਾਂ ਬਾਬੇ ਦੀ ਗੋਦ ਦਾ ਨਿੱਘ ਮਾਣਿਆ ਸੀ…ਬਿਰਹਾ ਤੋਂ ਮੁਸਕਾਨ ਤੱਕ ਸਭ ਅਨਹਦੀ ਧੁੰਨ ਦੀ ਆਗੋਸ਼ ਤੱਕ…ਵਿਸਮਾਦ ਤੇ ਬੱਸ ਵਿਸਮਾਦ…।
ਅੰਤਿਮ ਸਮੇਂ ਬਾਬੇ ਦੇ ਕੋਲ ਬੈਠਿਆਂ ਸੂਲ ਉਠਿਆ (ਪੇਟ ਦਰਦ)…ਬਾਬੇ ਨੇ ਚਿਹਰਾ ਤੱਕਿਆ…ਅਤੇ ਜਾਣੀ ਜਾਣ ਆਪ ਨਿਰੰਕਾਰ ਕਲਾਧਾਰ ਨੇ ਆਪਣੇ ਅਜ਼ੀਜ ਦਾ ਅੰਤਿਮ ਸਮਾਂ ਨੇੜੇ ਜਾਣ ਕੇ ਵਜ਼ਦ ਵਿੱਚ ਆ ਕੇ ਕਿਹਾ, “ਮਰਦਾਨਿਆਂ…ਲਗਦਾ ਵਿਛੋੜੇ ਦਾ ਵਕਤ ਆ ਗਿਆ…ਤੇਰਾ ਅੰਤ ਨੇੜੇ ਭਾਸੇ…ਜੇ ਜਿਸਮ ਕਰਕੇ ਵਿਛੋੜਾ ਪੈ ਗਿਆ ਤਾਂ ਤੇਰੇ ਸਰੀਰ ਦਾ ਕੀ ਕਰਾਂ?..ਬ੍ਰਾਹਮਣਾਂ ਵਾਂਗਰ ਪਾਣੀ ਵਿੱਚ ਵਹਾ ਦੇਵਾਂ..ਮੋਮਨਾ ਵਾਂਗ ਦਫ਼ਨ ਕਰ ਦੇਵਾਂ ਤੇ ਕਬਰ ਬਣਾ ਦੇਵਾਂ…ਪਾਰਸੀਆਂ ਵਾਂਗ ਖੁੱਲੇ ਅਸਮਾਨ ਹੇਠਾਂ ਰੱਖ ਦੇਵਾਂ ਜਾਂ ਫਿਰ ਖੱਤਰੀਆ ਵਾਂਗ ਅਗਨੀ ਵਿੱਚ ਅੰਤਿਮ ਸੰਸਕਾਰ ਕਰ ਦੇਵਾਂ।”
ਸੂਲ ਨਾਲ ਭੰਨਿਆ ਮਰਦਾਨਾ ਹੋਲੀ ਜਿਹੀ ਚਿਹਰੇ ਉਪਰ ਮਿਠੜੀ ਜਿਹੀ ਮੁਸਕਾਨ ਲਿਆ ਕੇ ਬੋਲਿਆ, “ਵਾਹ ਬਾਬਾ ਵਾਹ…ਕਿਆ ਬਾ… ਮਸੀਂ ਤਾਂ ਇਹ ਆਤਮਾ ਸਰੀਰ ਰੂਪੀ ਪਿੰਜਰੇ ਵਿੱਚੋਂ ਆਜ਼ਾਦ ਹੋਣ ਲੱਗੀ ਆ…ਬਾਬਾ ਪਿੱਛੇ ਤਾਂ ਮਿੱਟੀ ਰਹਿ ਜਾਣੀ…ਬਾਬਾ ਏਨਾ ਗਿਆਨ ਦੇ ਕੇ ਅਜੇ ਵੀ ਪੁੱਛਦਾ ਕਿ ਤੇਰੀ ਮਿੱਟੀ ਦਾ ਕੀ ਕਰਾਂ? ਬਾਬਾ…ਪੰਜਾ ਤੱਤ ਤਾਂ ਪੰਜਾਂ ਵਿੱਚ ਅਭੇਦ ਹੋ ਜਾਣੇ…ਹੁਣ ਕਾਈ ਇੱਛਾ ਨਾਹੀਂ..ਜੋ ਕਰੇ ਕਰ ਦੇਵੀਂ…..ਬਾਬਾ ਮਿੱਟੀ ਤਾਂ ਮਿੱਟੀ ਵਿੱਚ ਰਲ ਜਾਣੀ ਆਤਮਾ ਕਬਰ ਵਿੱਚ ਕਿਥੇ ਸਮਾਉਣੀ…ਵਾਹ ਬਾਬਾ ਵਾਹ…ਤੇਰੀਆਂ ਤੂੰ ਹੀ ਜਾਣੇ।”
ਬਾਬੇ ਨੇ ਘੁੱਟ ਕੇ ਮਰਦਾਨੇ ਨੂੰ ਗੱਲ ਨਾਲ ਲਾ ਲਿਆ ਅਤੇ ਗੱਚ ਭਰੇ ਗਲੇ ਨਾਲ ਕਿਹਾ, “ਵਾਹ! ਮਰਦਾਨਿਆ ਵਾਹ! ਘਾਲ ਪੂਰਨ ਹੋਈ..ਕਾਈ ਭੇਦ ਨਾਹੀਂ…ਸਦਾ ਅਨੰਦ…ਵਸਲ ਥੀਵੇਂ…। ”
ਇਹ ਕਹਿੰਦਿਆ ਹੀ ਬਾਬੇ ਦੀ ਆਗੋਸ਼ ਵਿੱਚ ਪਏ ਮਰਦਾਨੇ ਦੀ ਆਤਮਾ ਜਿਸਮ ਦੇ ਪਿੰਜਰੇ ਵਿੱਚੋਂ ਆਜ਼ਾਦ ਹੋ ਗਈ।ਕਿਸਮ ਰੂਪੀ ਪੰਜ ਤੱਤਾਂ ਦੇ ਵਿਨਾਸ਼ੀ ਪਿੰਜਰੇ ਦਾ ਮਹਾਨ ਸੰਦੇਸ਼ ਦੇਣ ਵਾਲੇ ਮਰਦਾਨਾ ਜੀ ਦਾ ਸੰਦੇਸ਼ ਸੁਣਨ ਨੂੰ ਹੁਣ ਸਾਨੂੰ ਸ਼ਾਇਦ ਫਿਰ ਕਿਸੇ ਦੇ ਜਿਸਮ ਰੂਪੀ ਪਿੰਜਰੇ ਦੀ ਲੋੜ ਭਾਸ ਰਹੀ ਹੈ….ਸ਼ਬਦ ਦੇ ਪੁਜਾਰੀ ਹੁਣ ਫਿਰ ਸਰੀਰਾਂ ਦੇ ਰਾਹ ਤੁਰਨ ਨੂੰ ਉਤਾਵਲੇ ਹੋਏ ਫਿਰਦੇ ਹਨ..ਆਰਿਫ਼ ਜਕਾਰੀਆ ਦਾ ਜਿਸਮ ਮਰਦਾਨਾ ਜੀ ਦੇ ਰੂਹਾਨੀ ਇਲਮ ਦੇ ਪਰਵਾਹ ਦਾ ਸਬੱਬ ਬਣੇਗਾ..ਵਾਹ! ਗੁਰੂ ਕੇ ਸਿੱਖ…ਅਕਲ ਦੇ…****।ਵਾਹਿਗੁਰੂ ਸੁਮੱਤ ਬਖਸ਼ੇ..।

#SukhpreetSinghUdhoke
#stopnanakshahfakirfilm

Leave a Reply