ਭਾਰਤੀ ਨੁਮਾਇੰਦੇ ਹੋਏ ਪੂਰੀ ਤਰਾਂ ਸਰਗਰਮ

ਨਿਉਯਾਰਕ( ਅਪ੍ਰੈਲ 4) ਪਿਛਲੇ ਦਿਨੀਂ ਅਮਰੀਕਾ ਦੇ 96 ਗੁਰਦਵਾਰਾ ਸਾਹਿਬ ਸਮੇਤ ਕਨੇਡਾ, ਅਤੇ ਇੰਗਲੈਂਡ ਦੇ ਗੁਰਦਵਾਰਾ ਪ੍ਰਬੰਧਕਾਂ ਵੱਲੋਂ ਇੱਕ ਅਹਿਮ ਫੈਸਲਾ ਲਿਆ ਗਿਆ ਸੀ ਕੀ ਭਾਰਤ ਸਰਕਾਰ ਦੇ ਨੁਮਾਇੰਦਿਆਂ ਨੂੰ ਕਿਸੇ ਵੀ ਗੁਰਦਵਾਰਾ ਸਾਹਿਬ ਦੀ ਸਟੇਜ ਜਾਂ ਨਗਰ-ਕੀਰਤਨਾਂ ਸਮੇਂ ਕਿਸੇ ਵੀ ਸਟੇਜ ਤੋਂ ਬੋਲਣ ਨਹੀਂ ਦਿੱਤਾ ਜਾਵੇਗਾ । ਜਿਸ ਦਾ ਭਾਰਤ ਸਰਕਾਰ ਨੂੰ ਵੱਡਾ ਝਟਕਾ ਲੱਗਾ ਸੀ ਅਤੇ ਭਾਰਤ ਸਰਕਾਰ ਉਸ ਦਿਨ ਤੋਂ ਹੀ ਲਗਾਤਾਰ ਆਪਣੇ ਨੁਮਾਇੰਦਾ ਰਾਹੀਂ ਕੋਸ਼ਿਸ਼ ਕਰ ਰਹੀ ਹੈ, ਕਿਵੇਂ ਇਸ ਅਹਿਮ ਫ਼ੈਸਲੇ ਨੂੰ ਪੂਰਨ ਰੂਪ ਵਿੱਚ ਲਾਗੂ ਹੋਣ ਤੋਂ ਰੋਕੀਆ ਜਾਵੇ ।
ਹੁਣ ਜਦੋਂ ਖਾਲਸਾ ਸਾਜਨਾਂ ਦਿਵਸ ਦੇ ਸੰਬੰਧ ਵਿੱਚ ਵੱਡੀ ਗਿਣਤੀ ਵਿੱਚ ਨਗਰ ਕਿਰਤਨ ਕੱਡੇ ਜਾ ਰਹੇ ਹਨ ਤੇ ਭਾਰਤ ਸਰਕਾਰ ਦੇ ਨੁਮਾਇੰਦੇ ਵੀ ਪੂਰੀ ਤਰਾਂ ਸਰਗਰਮ ਹੋ ਚੁੱਕੇ ਹਨ । ਇਸ ਸੰਬੰਧ ਵਿੱਚ ਭਾਈ ਹਿੰਮਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਭਾਰਤੀ ਨੁਮਾਇੰਦੇ ਇਹਨਾਂ ਨਗਰ-ਕਿਰਤਨਾਂ ਵਿੱਚ ਸ਼ਾਮਿਲ ਹੋਣ ਅਤੇ ਸਟੇਜਾਂ ਤੱਕ ਪਹੁੰਚ ਕਰਨ ਲਈ ਪੂਰੀ ਤਰਾਂ ਸਰਗਰਮ ਹੋ ਚੁੱਕੇ ਹਨ । ਭਾਈ ਹਿੰਮਤ ਸਿੰਘ ਨੇ ਦੁਨੀਆਂ ਭਰ ਦੇ ਗੁਰਦਵਾਰਾ ਪ੍ਰਬੰਧਕਾਂ ਅਤੇ ਖਾਸ਼ ਕਰਕੇ ਅਮਰੀਕਾ ਦੇ ਗੁਰੁਦਵਾਰਾ ਪ੍ਰਬੰਧਕਾਂ ਨੂੰ ਬੇਅੰਤੀ ਕੀਤੀ ਹੈ ਕੀ ਆਵੋ ਸਾਰੇ ਮਿਲ ਕੇ ਆਪਾਂ ਆਪਣੇ ਕੀਤੇ ਫ਼ੈਸਲੇ ਤੇ ਡੱਟ ਕੇ ਪਹਿਰਾ ਦਈਏ ਤਾਂ ਜੋ ਭਾਰਤ ਸਰਕਾਰ ਦੇ ਨੁਮਾਇੰਦੇ ਨਗਰ ਕੀਰਤਨਾਂ ਦਿਆਂ ਸਟੇਜਾਂ ਤੱਕ ਨਾਂ ਪਹੁੰਚ ਸਕਣ । ਇਹ ਵੀ ਪਤਾ ਲੱਗਾ ਹੈ ਕੀ ਭਾਰਤੀ ਕੋੰਸਲੇਟਾਂ ਵੱਲੋਂ ਖਾਲਸਾ ਸਾਜਨਾਂ ਦਿਵਸ (ਵੈਸਾਖੀ) ਨੂੰ ਭਾਰਤੀ ਐੰਬਸੀਆਂ ਵਿੱਚ ਮਨਾਉਣ ਦੇ ਵੀ ਮਨਸੂਬੇ ਘੜੇ ਜਾ ਰਹੇ ਹਨ । ਸੰਗਤਾਂ ਇਸ ਪ੍ਰਤੀ ਸੁਚੇਤ ਰਹਿਣ , ਜੇਕਰ ਇਸ ਤਰਾਂ ਦੇ ਕੋਈ ਪ੍ਰੋਗਰਾਮ ਉਲੀਕੇ ਜਾਂਦੇ ਹਨ ਤਾਂ ਉਹਨਾਂ ਪ੍ਰੋਗਰਾਮਾਂ ਵਿੱਚ ਕਿਸੇ ਵੀ ਤਰਾਂ ਦਾ ਸਹਿਯੋਗ ਦੇਣ ਵਾਲੇ ਗੁਰੂਦਵਾਰਾ ਪ੍ਰਬੰਧਕਾਂ ਦਾ ਅਤੇ ਸ਼ਾਮਿਲ ਹੋਣ ਵਾਲਿਆਂ ਦਾ ਵੀ ਪੂਰਨ ਤੋਰ ਤੇ ਬਾਈਕਾਟ ਕੀਤਾ ਜਾਣਾ ਚਾਹਿਦਾ ਹੈ । 

Leave a Reply

Your email address will not be published. Required fields are marked *