23 ਸਾਲ ਦੀ ਉਮਰ ਵਿੱਚ ਪੰਥ ਲਈ ਜੂਝ ਕੇ ਆਪਣੀ ਜਾਨ ਕੁਰਬਾਨ ਕਰਨ ਵਾਲਾ ਸੂਰਮਾ

ਦੁਆਬੇ ਏਰੀਏ ਦਾ ਜੁਝਾਰੂ ਸ਼ਹੀਦ ਭਾਈ ਕੁਲਵਿੰਦਰ ਸਿੰਘ ਪਿੰਕੀ ਬੀ.ਟੀ.ਐਫ. ਲੈਫਟੀਨੈਂਟ ਜਨਰਲ (ਦੋਆਬਾ ਜੋਨ) 23 ਸਾਲ ਦੀ ਉਮਰ ਵਿੱਚ ਪੰਥ ਲਈ ਜੂਝ ਕੇ ਆਪਣੀ ਜਾਨ ਕੁਰਬਾਨ ਕਰਨ ਵਾਲਾ ਸੂਰਮਾ ਹੈ | 

ਸੰਨ 1987 ਵਿੱਚ ਦਸਵੀ ਕਲਾਸ ਵਿੱਚ ਪੜ੍ਹਦੇ ਵਕਤ ਭਾਈ ਸਾਹਿਬ ਆਪਣੇ ਸਾਥੀਆਂ ਨਾਲ ਜਿਲ੍ਹਾਂ ਕਪੂਰਥਲਾ ਦੇ ਪਿੰਡ ਭਾਮ ਮੇਲਾ ਦੇਖਣ ਗਏ ਤਾਂ ਵਾਪਸ ਆਉਦੇਂ ਵੇਲੇ ਭਾਈ ਸਾਬ ਹੋਰੀ ਪਿੰਡ ਜਾਣ ਲ਼ਈ ਪਾਂਛਟਾ ਪਿੰਡ ਦੇ ਬੱਸ ਸਟੈਂਡ ਤੇ ਖੜੇ ਬੱਸ ਦੀ ਉਡੀਕ ਕਰ ਰਹੇ ਸੀ , ਪਿੰਡ ਵਿੱਚ ਪੁਲਿਸ ਦੀ ਚੌਂਕੀ ਸੀ ( ਪਿੰਡ ਪਾਂਛਟਾ ਭਾਈ ਤਲਵਿੰਦਰ ਸਿੰਘ ਬੱਬਰ ਦਾ ਪਿੰਡ ਹੈ ਜਿਸ ਕਰਕੇ ਇਹ ਚੌਂਕੀ ਪਿੰਡ ਵਿੱਚ ਬਿਠਾਈ ਗਈ ਸੀ) ਉਸ ਪਿੰਡ ਦਾ ਇੱਕ ਪੁਲਸ ਟਾਊਟ ਸੀ ਜੱਸੀ ਉਸਨੇ ਪੁਲਸ ਕੋਲ ਮੁੱਖਬਰੀ ਕਰ ਕੇ ਇਹ ਕਹਿ ਕੇ ਗ੍ਰਿਫਤਾਰ ਕਰਵਾ ਦਿੱਤਾ ਕਿ ਬੱਸ ਅੱਡੇ ਤੇ ਕੁੱਝ ਸ਼ੱਕੀ ਨੋਜਵਾਨ ਖੜ੍ਹੇ ਹਨ |

ਪੁਲਿਸ ਨੇ ਭਾਈ ਕੁਲਵਿੰਦਰ ਸਿੰਘ ਪਿੰਕੀ ਅਤੇ ਦੋ ਹੋਰ ਨੋਜਵਾਂਨਾ ਨੂੰ ਸ਼ੱਕ ਦੇ ਅਧਾਰ ਤੇ ਗ੍ਰਿਫਤਾਰ ਕਰ ਲਿਆਂ ਅਤੇ ਫਗਵਾੜੇ C.I.A ਸਟਾਫ ਵਿੱਚ ਰੱਖ ਕੇ 18 ਸਾਲ ਦੀ ਉਮਰ ਵਿੱਚ ਅਣਮਨੁੱਖੀ ਤਸੀਹੇ ਦਿੱਤੇ ਗਏ , ਅਤੇ ਕਈ ਦਿਨ ਟਾਰਚਰ ਕਰਨ ਤੋਂ ਬਾਅਦ ਪੁਲਿਸ ਨੇ ਆਪਣੇ ਕੋਲੋ ਕਈ ਰੋਂਦ ਅਤੇ ਇਕ ਪਿਸਤੋਲ ਨਜਾਇਜ ਅਸਲੇ ਦਾ ਕੇਸ ਪਾ ਕੇ ਕਪੂਰਥਲਾ ਜੇਲ੍ਹ ਭੇਜ ਦਿੱਤਾਂ 9 ਮਹੀਨੇ ਬਾਅਦ ਪਰਿਵਾਰ ਨੇ ਭਾਈ ਕੁਲਵਿੰਦਰ ਸਿੰਘ ਪਿੰਕੀ ਦੀ ਜਮਾਨਤ ਕਰਵਾ ਲਈ ਤੇ ਘਰ ਲੈ ਆਏ , ਪਰ ਥੋੜੇ ਹੀ ਦਿਨਾਂ ਬਾਅਦ ਜਲੰਧਰ ਦੇ 3 ਨੰਬਰ ਥਾਣੇ ਦੀ ਪੁਲਿਸ ਨੇ ਭਾਈ ਸਾਹਿਬ ਨੂੰ ਫੜਨ ਲਈ ਘਰ ਛਾਪਾ ਮਾਰਿਆਂ ਪਿੰਕੀ ਤਾਂ ਘਰ ਨਹੀ ਮਿਲਿਆਂ ਪੁਲਿਸ ਭਾਈ ਸਾਹਿਬ ਦੇ ਪਿਤਾਂ ਜੀ ਨੂੰ ਚੁੱਕ ਲੈ ਗਈ ਤੇ ਪਰਿਵਾਰ ਨੂੰ ਕਹਿ ਦਿੱਤਾ ਪਿੰਕੀ ਨੂੰ ਪੇਸ਼ ਕਰਦੋ ਇਹਨਾ ਨੂੰ ਛੱਡ ਦਿਆਗੇ , ਪਰਿਵਾਰ ਨੇ ਭਾਈ ਪਿੰਕੀ ਨੂੰ ਪੇਸ਼ ਕਰ ਦਿੱਤਾ ਆਪ ਜੀ ਦੇ ਪਿਤਾ ਜੀ ਨੂੰ ਛੱਡ ਦਿੱਤਾ ਅਤੇ ਭਾਈ ਸਾਹਿਬ ਉਪਰ ਅਣਮਨੁਖੀ ਤਸੀਹਿਆ ਦਾ ਦੋਰ ਫਿਰ ਤੋ ਸ਼ੁਰੂ ਹੋ ਗਿਆ 22 ਦਿਨਾ ਦੇ ਪੁਲਿਸ ਰਿਮਾਂਡ ਤੋ ਬਾਅਦ ਪਰਿਵਾਰ ਭੱਜ ਨੱਠ ਕਰਕੇ ਪੁਲਿਸ ਨੂੰ ਪੈਸੇ ਚਾੜ ਕੇ ਭਾਈ ਸਾਹਿਬ ਨੂੰ ਫਿਰ ਛੁਡਵਾ ਲਿਆਏ |

ਪੁਲਿਸ ਦੇ ਮੂੰਹ ਨੂੰ ਬੇਕਸੂਰ ਸਿੰਘਾਂ ਨੁੰ ਮਾਰਨ ਦਾ ਖੂਨ ਲੱਗ ਚੁੱਕਾ ਸੀ ਜਦੋਂ ਤੀਜੀ ਵਾਰ ਪੁਲਿਸ ਨੇ ਭਾਈ ਸਾਬ ਨੂੰ ਫੜਨ ਵਾਸਤੇ ਘਰ ਛਾਪਾ ਮਾਰਿਆਂ ਤਾਂ ਭਾਈ ਸਾਬ ਘਰ ਨਹੀ ਸੀ ਪੁਲਿਸ ਇਸ ਵਾਰ ਭਾਈ ਸਾਬ ਨੂੰ ਸ਼ਹੀਦ ਕਰਨ ਦੀ ਤਾਕ ਵਿੱਚ ਸੀ , ਪੁਲਿਸ ਦੇ ਜਾਣ ਤੋ ਬਾਅਦ ਸ਼ਾਮ ਨੂੰ ਭਾਈ ਸਾਬ ਘਰ ਆਏ ਤਾਂ ਘਰਦਿਆਂ ਤੋ ਸਾਰੀ ਗੱਲ ਸੁਣ ਕੇ ਪਰਿਵਾਰ ਨੂੰ ਇਹ ਕਹਿ ਕੇ ਆਖਰੀ ਫਤਿਹ ਬੁਲਾ ਦਿੱਤੀ ਕੇ ਮੈ ਪੁਲਿਸ ਦੀ ਨੀਤ ਨੂੰ ਚੰਗੀ ਤਰਾ ਜਾਣ ਲਿਆਂ ਹੈ , ਉਨ੍ਹਾਂ ਨੇ ਮੈਨੂੰ ਮਾਰ ਤਾ ਦੇਣਾ ਹੀ ਹੈ ਪਰ ਮੈ ਹੁਣ ਨਜਾਇਜ ਕੁੱਟ ਖਾਹ ਕੇ ਨਹੀ ਮਰਨਾ ਹੁਣ ਮੈਦਾਨੇ ਜੰਗ ਵਿਚ ਜੂਝ ਕੇ ਕੋਮ ਲਈ ਸ਼ਹੀਦ ਹੋਵਾਗਾਂ ਪਰਿਵਾਰ ਨੇ ਭਾਈ ਸਾਬ ਨੂੰ ਇੰਡੀਆ ਤੋ ਬਾਹਰ ਭੇਜਣ ਦੀ ਗੱਲ ਤੋਰੀ ਤਾਂ ਉਹਨਾ ਨੇ ਸਾਫ ਮਨਾ ਕਰ ਦਿੱਤਾ ਕੇ ਬਾਹਰੋ ਤਾ ਸਿੰਘ ਆਂ ਕੇ ਕੋਮ ਲਈ ਲੜ ਕੇ ਸ਼ਹਿਦੀਆਂ ਪਾ ਰਹੇ ਹਨ ਤੇ ਮੈ ਡਰ ਕੇ ਬਾਹਰ ਭੱਜ ਜਾਵਾਂ ਇਹ ਨਹੀ ਹੋ ਸਕਦਾ , ਹੁਣ ਇਹ ਸਿਰ ਕੋਮ ਉਤੋ ਵਾਰਨ ਦਾ ਵੇਲਾ ਹੈ ਇਹ ਗੱਲ ਕਹਿ ਕੇ ਸਿੰਘ ਰੂਹਪੋਸ਼ ਹੋ ਗਿਆ , ਅਤੇ ਭਾਈ ਰਸ਼ਪਾਲ ਸਿੰਘ ਛੰਦੜਾ B.T.F ਦੀ ਜੱਥੇਬੰਦੀ ਵਿੱਚ ਸ਼ਾਮਲ ਹੋ ਗਿਆ ਭਾਈ ਕੁਲਵਿੰਦਰ ਸਿੰਘ ਪਿੰਕੀ ਦੀ ਬਹਾਦਰੀ ਅਤੇ ਜੱਥੇਬੰਦੀ ਪ੍ਰਤੀ ਇਮਾਨਦਾਰੀ ਨੂੰ ਵੇਖ ਕੇ ਜਲਦੀ ਹੀ ਭਿੰਡਰਾਂਵਾਲਾ ਟਾਈਗਰ ਫੋਰਸ ਜੱਥੇਬੰਦੀ ਦੁਆਬੇ ਏਰੀਏ ਦਾ ਲੈਫਟੀਨੈਂਟ ਜਨਰਲ ਬਣਾ ਦਿੱਤਾਂ |

ਸਭ ਤੋ ਪਹਿਲਾ ਸਿੰਘ ਨੇ ਉਸ ਜੱਸੀ ਟਾਊਟ ਦਾ ਸੋਧਾ ਲਾਇਆਂ ਜਿਹਨੇ ਭਾਈ ਸਾਬ ਨੂੰ ਨਜਾਇਜ ਪੁਲਿਸ ਕੋਲ ਫੜਾਇਆ ਸੀ ਤੇ ਜਿਹੜੀ ਪੁਲਿਸ ਭਾਈ ਸਾਹਿਬ ਨੂੰ ਤੀਜੇ ਕੁ ਦਿਨ ਫੜ੍ਹ ਕੇ ਤਸੀਹੇ ਦਿੰਦੀ ਰਹਿੰਦੀ ਸੀ , ਹੁਣ ਭਾਈ ਸਾਹਿਬ ਦਾ ਨਾਮ ਸੁਣ ਕੇ ਆਪਣਾ ਰਾਹ ਬਦਲ ਲੈਂਦੀ ਸੀ ਅਤੇ ਸਿੰਘਾਂ ਦੀਆਂ ਮਿੰਨਤਾ ਕਰਦੀ ਸੀ ਕੇ ਤੁਸੀ ਸਾਨੂੰ ਨਾ ਕੁੱਝ ਕਹਿਓ ਅਸੀਂ ਤੁਹਾਡਾ ਪਿੱਛਾ ਨਹੀ ਕਰਦੇ , ਜਦੋ ਮੈਂ ਭਾਈ ਸਾਬ ਦੀ ਮਾਤਾ ਜੀ ਨੂੰ ਪੁਛਿਆਂ ਕੇ ਮਾਤਾ ਪੁਲਿਸ ਵਾਲੇ ਤੰਗ ਤਾਂ ਨਹੀ ਕਰਦੇ ਸੀ ਤਾਂ ਮਾਤਾ ਕਹਿਣ ਲੱਗੀ ਕੇ ਇਕ ਵਾਰ ਆਦਮਪੁਰ ਥਾਣੇ ਦਾ ਥਾਣੇਦਾਰ ਘਰ ਆਂ ਕੇ ਸਾਡੀਆਂ ਸਾਰੀਆਂ ਰਿਸ਼ਤੇਦਾਰੀਆਂ ਦੇ ਨਾਮ ਅਤੇ ਪਤਾਂ ਲਿਖ ਕੇ ਤੇ ਇਹ ਕਿਹ ਕੇ ਚਲਾ ਗਿਆ ਜੇ ਪਿੰਕੀ ਨੇ ਕੋਈ ਵਾਰਦਾਤ ਕੀਤੀ ਤਾ ਤੁਹਾਡੇ ਰਿਸ਼ਤੇਦਾਰਾ ਨੂੰ ਫੜ ਕੇ ਤੰਗ ਪਰੇਸ਼ਾਨ ਕਰਾਂਗੇ , ਉਸ ਤੋ ਥੌੜੇ ਦਿਨਾਂ ਬਾਅਦ ਕੁਲਵਿੰਦਰ ਸਿੰਘ ਪਿੰਕੀ ਸਿੰਘਾ ਸਮੇਤ ਘਰ ਆਇਆਂ ਤਾਂ ਮਾਤਾ ਨੇ ਥਾਣੇਦਾਰ ਵਾਲੀ ਗੱਲ ਦੱਸ ਦਿੱਤੀ ਅਗਲੇ ਹੀ ਦਿਨ ਭਾਈ ਸਾਹਿਬ ਹੋਰੀ ਉਸ ਥਾਣੇਦਾਰ ਦੇ ਘਰ ਚਲੇ ਗਏ ਘਰ ਥਾਣੇਦਾਰ ਦੀ ਮਾਤਾ ਸੀ ਮਾਤਾ ਕੋਲੋ ਸਿੰਘਾ ਨੇ ਥਾਣੇਦਾਰ ਦੀਆਂ ਸਾਰੀਆਂ ਰਿਸ਼ਤੇਦਾਰੀਆ , ਦੇ ਨਾਮ ਅਤੇ ਪਤੇ ਲਿਖਾਂ ਲਏ ਅਤੇ ਫਤਿਹ ਬੁਲਾ ਕੇ ਚਲੇ ਗਏ ਜਦੋ ਸ਼ਾਮ ਨੂੰ ਥਾਣੇਦਾਰ ਘਰ ਆਇਆਂ ਤਾਂ ਪਰਿਵਾਰ ਨੇ ਸਾਰੀ ਗੱਲ ਦੱਸ ਦਿਤੀ ਚਾਰ ਮੁੰਡੇ ਆਏ ਸੀ ਲੰਬੀਆਂ ੨ ਦਾੜੀਆ ਵਾਲੇ ਤੇ ਏਦਾ ਕਰਕੇ ਆਪਣਾ ਅਤੇ ਆਪਣੇ ਰਿਸ਼ਤੇਦਾਰਾ ਦਾ ਨਾਮ ਪਤਾਂ ਲਿਖ ਕੇ ਲੈ ਗਏ ਹਨ |

ਇਹਨੀ ਗੱਲ ਸੁਣ ਕੇ ਐਸ ਐਚ ਓ ਦਾ ਰੰਗ ਪਸਾਰ ਵਰਗਾ ਹੋ ਗਿਆ ਅਗਲੇ ਹੀ ਦਿਨ ਭਾਈ ਸਾਬ ਦੀ ਮਾਤਾ ਕੋਲ ਆ ਕੇ ਮਾਫੀਆ ਮੰਗੀ ਜਾਵੇ ਕੇ ਮਾਤਾ ਜੀ ਪਿੰਕੀ ਨੂੰ ਕਹਿ ਦਿਉ ਕੇ ਮੇਰੇ ਪਰਿਵਾਰ ਨੂੰ ਕੁਝ ਨਾ ਕਹੇ , ਮੈ ਤੁਹਾਨੂੰ ਕੁਝ ਨੀ ਕਹਿੰਦਾ ਮੇਰੇ ਕੋਲੋ ਗਲਤੀ ਹੋ ਗਈ ਆਂ , ਉਸ ਤੋ ਥੋੜੇ ਦਿਨਾ ਬਾਅਦ ਥਾਣੇਦਾਰ ਨੇ ਆਦਮਪੁਰ ਥਾਣੇ ਤੋ ਆਪਣੀ ਬਦਲੀ ਕਰਵਾ ਲਈ ਮਾਤਾ ਦੱਸਦੇ ਆਂ ਕੇ ਪਿੰਕੀ ਦੇ ਜਿਉਦੇ ਜੀਅ ਪੁਲਿਸ ਕਦੇ ਘਰ ਨਹੀ ਵੜੀ , ਭਾਈ ਕੁਲਵਿੰਦਰ ਪਿੰਕੀ ਪੁਲਿਸ ਨਾਲ ਹੋਏ ਮੁਕਾਬਲਿਆ ਵਿੱਚੋ ਸਹੀ ਸਲਾਮਤ ਨਿਕਲ ਜਾਂਦਾ ਸੀ , ਅਤੇ ਪੁਲਿਸ ਹੱਥ ਮਲਦੀ ਰਹਿ ਜਾਦੀ ਸੀ .ਮੁੰਨੇ ਪਿੰਡ ਵਿੱਚ ਆਪ ਜੀ ਨੂੰ ਕਮਾਦ ਦੇ ਖੇਤ ਵਿੱਚ ਪੁਲਿਸ ਅਤੇ ਫੋਜ ਨੇ ਘੇਰਾ ਪਾ ਲਿਆ ਭਾਈ ਸਾਹਿਬ ਖੇਤ ਵਿੱਚੋ ਬਾਹਰ ਨਿੱਕਲ ਕੇ ਸਾਹਮਣੇ ਆ ਕੇ ਖੜ੍ਹ ਗਿਆ ਤੇ ਪੁਲਿਸ ਤੇ ਫੋਜ ਨੂੰ ਲਲਕਾਰ ਕੇ ਕਿਹਾ ਕੇ ਜਾ ਮੇਰੇ ਨਾਲ ਮੁਕਾਬਲਾ ਕਰ ਲਓ ਤੇ ਜਾ ਮੇਰਾ ਰਾਸਤਾ ਛੱਡ ਦਿਓ ਸਿੰਘ ਦੇ ਹੱਥ ਵਿੱਚ ਡਰੰਮ ਮਸ਼ੀਨ ਗੰਨ ਸੀ ਖਤਰਨਾਕ ਹਥਿਆਰ ਵੇਖ ਕੇ ਪੁਲਿਸ ਵਾਲੇ ਤੇ ਫੋਜ ਪਾਸੇ ਹੱਟ ਗਈ , ਆਖਿਰ 6 ਸਾਲ ਕੋਮ ਦੀ ਸੇਵਾ ਕਰਨ ਤੋ ਬਾਅਦ ਉਹ ਸਮਾ ਵੀ ਆਂ ਗਿਆਂ ਜਿਸਦੀ ਉਡੀਕ ਹਰ ਜੁਝਾਰੂ ਨੂੰ ਹੁੰਦੀ ਹੈ , ਜਿਸ ਦਿਨ ਉਹਨੇ ਆਪਣੇ ਸ਼ਹੀਦ ਹੋਏ ਵੀਰਾਂ ਨਾਲ ਮਿਲਣਾ ਹੁੰਦਾ ਹੈ ਉਹ ਦਿਨ ਸੀ 18 ਜਨਵਰੀ 1993 ਦਾ |

ਭਾਈ ਕੁਲਵਿੰਦਰ ਸਿੰਘ ਪਿੰਕੀ ਆਪਣੇ ਸਾਥੀ ਸਿੰਘਾਂ ਸਮੇਤ ਜਲੰਧਰ ਜਿਲ੍ਹੇ ਕਰਤਾਰਪੁਰ ਇਲਾਕੇ ਦੇ ਪਿੰਡ ਸੱਤੋਵਾਲੀ ਦੇ ਕਿਸੇ ਘਰ ਵਿੱਚ ਠਹਿਰੇ ਹੋਏ ਸਨ , ਕਿਸੇ ਮੁਖਬਰ ਨੇ ਪੁਲਿਸ ਕੋਲ ਮੁਖਬਰੀ ਕਰ ਕੇ ਘਰ ਨੂੰ ਘੇਰਾ ਪਵਾ ਦਿੱਤਾ ਭਾਰੀ ਗਿਣਤੀ ਵਿੱਚ ਪੁਲਿਸ ਅਤੇ ਸੀ ਆਰ ਪੀ ਐਫ ਨੇ ਘਰ ਨੂੰ ਘੇਰਾ ਪਾ ਲਿਆ ਦੋਨੋ ਪਾਸਿਆ ਤੋ ਗੋਲੀਬਾਰੀ ਅਰੰਭ ਹੋ ਗਈ ਭਾਈ ਸਾਬ ਨੇ ਆਪਣੇ ਸਾਥੀਆ ਨੂੰ ਮੁਕਾਬਲੇ ਵਿਚੋ ਬਾਹਰ ਕੱਡ ਦਿੱਤਾ ਅਤੇ ਆਪ ਆਪਣੇ ਇਕ ਸਾਥੀ ਬਰਜਿੰਦਰ ਸਿੰਘ ਸਮੇਤ ਖੇਤਾ ਵਿੱਚ ਮੋਰਚਾ ਲਾ ਕੇ ਏ ਕੇ ਸੰਤਾਲੀ ਦਾ ਫਾਇਰ ਖੋਲ ਦਿੱਤਾ ਅਤੇ ਮੁਕਾਬਲਾ ਅਰੰਭ ਹੋ ਗਿਆਂ ,18 ਘੰਟੇ ਲਗਾਤਾਰ ਗੋਲੀ ਚਲਦੀ ਰਹੀ |

ਭਾਈ ਕੁਲਵਿੰਦਰ ਸਿੰਘ ਪਿੰਕੀ ਕਈਆ ਦੁਸ਼ਮਣਾ ਦੇ ਤਰੱਕੀ ਦੀਆਂ ਫੀਤੀਆ ਲਾਉਂਦਾ ਹੋਇਆਂ ਖਾਲਿਸਤਾਨ ਲਈ ਆਪਣੀ ਜਾਨ ਕੁਰਬਾਨ ਕਰ ਗਿਆਂ , ਅਸਲਾ ਖਤਮ ਹੋਣ ਤੋ ਬਾਅਦ ਭਾਈ ਸਾਹਿਬ ਨੇ ਜਿਉਦੇ ਜੀ ਪੁਲਿਸ ਦੇ ਹੱਥ ਆਉਣ ਨਾਲੋ ਸਾਈਨਾਈਡ ਖਾਹ ਕੇ ਸ਼ਹੀਦੀ ਪਾ ਦਿੱਤੀ , ਪੁਲਿਸ ਨੇ ਭਾਈ ਸਾਹਿਬ ਦੀ ਲਾਸ਼ ਨੂੰ ਪਛਾਨਣ ਲਈ ਭਾਈ ਸਾਹਬ ਦੇ ਵੱਡੇ ਭਰਾ ਅਵਤਾਰ ਸਿੰਘ ਤੇ ਪਿੰਡ ਦੇ ਸਰਪੰਚ ਨੂੰ ਫੜ੍ਹ ਕੇ ਲੈ ਗਏ ਜਿੱਥੇ ਮੁਕਾਬਲਾ ਹੋਇਆ ਸੀ , ਓਥੇ ਇਕ ਕਮਰੇ ਵਿਚ ਭਾਈ ਕੁਲਵਿੰਦਰ ਸਿੰਘ ਪਿੰਕੀ ਅਤੇ ਬਰਜਿੰਦਰ ਸਿੰਘ ਦੀਆਂ ਲਾਸ਼ਾ ਪਈਆ ਸਨ , ਤੇ ਬਾਕੀ ਦੋ ਕਮਰਿਆ ਵਿੱਚ CRPF ਅਤੇ ਪੰਜਾਬ ਪੁਲਿਸ ਦੀਆ ਲ਼ਾਸ਼ਾ ਦੇ ਢੇਰ ਪਏ ਸਨ ਪਰ ਪੁਲਿਸ ਨੇ ਅਗਲੇ ਦਿਨ ਦੀਆ ਅਖਬਾਰਾ ਵਿੱਚ ਖਬਰ ਦਿੱਤੀ ਕਿ ਪੁਲਿਸ ਮੁਕਾਬਲੇ ਵਿੱਚ 2 ਅੱਤਵਾਦੀ ਅਤੇ 3 ਪੁਲਿਸ ਮੁਲਾਜਮ ਮਾਰੇ ਗਏ , ਇਹ ਝੂਠ ਉਹ ਕਿਉ ਬੋਲਦੇ ਸੀ ਇਹ ਓਹੀ ਜਾਨਣ ਪਰ ਸਿੰਘਾਂ ਨੇ ਸਰਕਾਰ ਨੂੰ ਦੱਸ ਦਿੱਤਾ ਕੇ ਲੋੜ ਪੈਣ ਤੇ ਪਿੰਡਾ ਦੇ ਖੇਤ ਵੀ ਚਮਕੋਰ ਦੀ ਗੜੀ ਬਣ ਸਕਦੇ ਆਂ ਸਿੰਘਾਂ ਨੂੰ ਘੇਰਾ ਪਵਾਉਣ ਵਾਲੇ ਮੁਖਬਰ ਨੂੰ 1 ਮਹੀਨੇ ਬਾਅਦ ਭਾਈ ਇਕਬਾਲ ਸਿੰਘ ਬਾਹਗੇ ਨੇ ਸੋਧ ਦਿੱਤਾ ਸੀ , ਕੋਟਾਨ ਕੋਟਿ ਪ੍ਰਣਾਮ ਸ਼ਹੀਦਾਂ ਨੂੰ ਜਿਨ੍ਹਾਂ ਨੇ ਕੌਮ ਅਤੇ ਕੌਮੀ ਘਰ ਖਾਲਿਸਤਾਨ ਲਈ ਆਪਣੇ ਆਖਰੀ ਸਾਹ ਤੱਕ ਵੀ ਵਾਰ ਦਿੱਤੇ , ਪ੍ਰਣਾਮ ਸ਼ਹੀਦਾਂ ਨੂੰ !!!

ਲੇਖਕ – ਹਰਦੀਪ ਸਿੰਘ ਗਿੱਲ 

Leave a Reply