ਫਿਲਮ ਨਾਨਕ ਸ਼ਾਹ ਫਕੀਰ ਨੂੰ ਰੁਕਵਾਉਣ ਲਈ ਪੰਜਾਬ ਤੋਂ ਬਾਹਰ ਵਸਦੇ ਸਿੱਖ ਨੂੰ ਵੀ ਮੈਦਾਨ ਵਿੱਚ ਨਿਤਰਨਾ ਪਵੇਗਾ- ਪਰਮਜੀਤ ਸਿੰਘ ਮੰਡ ਪ੍ਰਧਾਨ , ਸਿੱਖ ਯੂਥ ਆਫ ਪੰਜਾਬ

ਪੰਜਾਬ (ਅਪੈ੍ਲ 10)  ਰੋਹ ਨੂੰ ਵੇਖਦੇ ਹੋਏ ਪੰਜਾਬ ਸਰਕਾਰ ਨੇ ਫਿਲਮ ਨਾਨਕ ਸ਼ਾਹ ਫਕੀਰ ਨੂੰ ਸੂਬੇ ਅੰਦਰ ਰਿਲੀਜ਼ ਕਰਨ ਤੋਂ ਮਨ੍ਹਾ ਕਰ ਦਿੱਤਾ ਹੈ। ਪਰ ਭਾਰਤੀ ਸੁਪਰੀਮ ਕੋਰਟ ਇਸ ਫ਼ਿਲਮ ਨੂੰ ਹਰ ਕੀਮਤ ‘ਤੇ ਰਿਲੀਜ਼ ਕਰਵਾਉਣ ਉੱਤੇ ਅੜੀ ਹੋਈ ਹੈ। ਪੰਜਾਬ ਦਿਆਂ ਵਾਰਸਾਂ ਨੇ ਇਸ ਫਿਲਮ ਨੂੰ ਪੰਜਾਬ ਅੰਦਰ ਬੰਦ ਕਰਵਾ ਕੇ ਇਸ ਗੱਲ ਦਾ ਸਬੂਤ ਦਿੱਤਾ ਹੈ ਕਿ ਉਹ ਸਿੱਖ ਕਦਰਾਂ ਕੀਮਤਾਂ ਨਾਲ ਖਿਲਵਾੜ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ।

ਪਰ ਲੜਾਈ ਅਜੇ ਬਾਕੀ ਹੈ ਹੁਣ ਪੰਜਾਬ ਤੋਂ ਬਾਹਰ ਵੱਸਦੇ ਸਿੱਖਾਂ ਨੂੰ ਵੀ ਇਸ ਫਿਲਮ ਨੂੰ ਰੋਕਣ ਲਈ ਸਾਹਮਣੇ ਆਉਣਾ ਪਵੇਗਾ ਅਸੀਂ ਸਿੱਖ ਯੂਥ ਆਫ ਪੰਜਾਬ ਵੱਲੋਂ ਹਰ ਸਿੱਖ ਨੂੰ ਅਪੀਲ ਕਰਦੇ ਹਾਂ ਕਿ ਇਸ ਫਿਲਮ ਨੂੰ ਰੁਕਵਾਉਣ ਲਈ ਅੱਗੇ ਆਉਣ।

Leave a Reply