‘ਹਰਿੰਦਰ ਸਿੱਕਾ’ ਨੂੰ ਪੰਥ ‘ਚੋਂ ਛੇਕੇ ਜਾਣ ਦਾ ਫੈਸਲਾ ਕੌਮੀ ਭਾਵਨਾਵਾਂ ਦੀ ਫ਼ਤਿਹ ਹੈ – ਸੁਖਦੀਪ ਸਿੰਘ ਬਰਨਾਲਾ

ਕਨੇਡਾ( ਅਪ੍ਰੈਲ ੧੨) ਉੱਗੇ ਨੋਜਵਾਨ ਲੇਖਕ ਸੁਖਦੀਪ ਸਿੰਘ ਬਰਨਾਲਾ ਨੇ ਇੱਕ ਫੇਸਬੁਕ ਪੋਸਟ ਰਾਹੀਂ ਜਥੇਦਾਰ ਜਗਤਾਰ ਸਿੰਘ ਹਵਾਰਾ ਵਲੋ ਹਰਿੰਦਰ ਸਿੱਕੇ ਨੂੰ ਪੰਥ ਚੋ ਛੇਕੇ ਜਾਣ ਵਾਲੇ ਫ਼ੈਸਲੇ ਦਾ ਸਵਾਗਤ ਕਰਦੇ ਹੋਏ ਕਿਹਾ , ‘ਹਰਿੰਦਰ ਸਿੱਕਾ’ ਨੂੰ ਪੰਥ ‘ਚੋਂ ਛੇਕੇ ਜਾਣ ਦਾ ਫੈਸਲਾ ਕੌਮੀ ਭਾਵਨਾਵਾਂ ਦੀ ਫ਼ਤਿਹ ਹੈ, ਅੱਜ ਸਵੇਰੇ ਹੀ ਸਿੰਘ ਸਾਹਿਬ ਜਥੇਦਾਰ ਜਗਤਾਰ ਸਿੰਘ ਹਵਾਰਾ ਵੱਲੋਂ ਵੀ ਿੲਹ ਹੁਕਮ ਜਾਰੀ ਹੋਏ ਸਨ । ਹੁਣ ਅਕਾਲ ਤਖਤ ਸਾਹਿਬ ਤੇ ਕਾਬਜ਼ ਧਿਰ ਨੇ ਇਸਦੀ ਪ੍ਰੋੜ੍ਹਤਾ ਕਰਦਿਆਂ ਕੌਮੀ ਭਾਵਨਾਵਾਂ ਦੀ ਕਦਰ ਕੀਤੀ ਹੈ, ਿੲਹ ਕਦਮ ਮਾਨਸਿਕ ਤੌਰ ਤੇ ਸਿੱਖ ਸੰਗਤ ਨੂੰ ਮਜ਼ਬੂਤੀ ਦੇਵੇਗਾ ਅਤੇ ਜਿੱਥੇ ਫ਼ਿਲਮ ਲਗਦੀ ਹੈ ਓਥੇ ਫ਼ਿਲਮ ਦੇ ਬਾਈਕਾਟ ਲਈ ਵੀ ਸਹਾਈ ਹੋਵੇਗਾ ।

ਫ਼ਿਲਹਾਲ ਪੰਜਾਬ ਵਿੱਚ ਫ਼ਿਲਮ ਨਹੀੰ ਲੱਗ ਰਹੀ, ਵਿਦੇਸ਼ਾਂ ਵਿੱਚ ਪ੍ਰਮੁਖ ਦੇਸ਼ ਕੈਨੇਡਾ, ਅਮਰੀਕਾ, ਇੰਗਲੈਂਡ, ਆਸਟਰੇਲੀਆ, ਨਿਊਜੀਲੈਂਡ ਅਤੇ ਸਪੇਨ ਵਿੱਚ ਵੀ ਫ਼ਿਲਹਾਲ ਕੋਈ ਖ਼ਰੀਦਾਰ ਨਹੀਂ ਹੈ । ਆਸਟਰੀਆ, ਿੲਟਲੀ, ਜਰਮਨ ਆਦਿਕ ਵੱਡੇ ਦੇਸ਼ਾਂ ਵਿੱਚ ਵੀ ਵਿਰੋਧ ਜਾਰੀ ਹੈ, ਸਥਾਨਕ ਸਿੱਖ ਜ਼ੁੰਮੇਵਾਰੀ ਨਿਭਾਉ । 

ਪੰਜਾਬੋਂ ਬਾਹਰ ਦਿੱਲੀ ਅਤੇ ਹਰਿਆਣਾ ਵਿੱਚ ਵੀ ਭਾਰੀ ਵਿਰੋਧ ਹੈ । ਸ਼ਾਿੲਦ ਹਰਿਆਣਾ ਅਤੇ ਮਹਾਰਾਸ਼ਟਰ ਵਿੱਚ ਫ਼ਿਲਮ ਲੱਗੇ, ਬਾਕੀ ਰਾਜਾਂ ਵਿੱਚ ਫ਼ਿਲਮ ਦੇ ਖ਼ਰੀਦਾਰ ਇਕਾ-ਦੁਕਾ ਹੋ ਸਕਦੇ ਹਨ । ਹੁਣ ਜੇ ਫ਼ਿਲਮ ਲਗਦੀ ਵੀ ਹੈ ਕਿਤੇ ਸਿੱਖ ਸੰਗਤ ਓਥੇ ਰੋਸ ਪ੍ਰਗਟ ਕਰੇ ਅਤੇ ਇਸਦਾ ਮੁਕੰਮਲ ਬਾਈਕਾਟ ਕਰਵਾਇਆ ਜਾਵੇ । 

ਆਖਰੀ ਗੱਲ ਜੇ ਸਿੱਕੇ ਨੂੰ ਇਹ ਗੱਲ ਦਾ ਅੰਦਾਜ਼ਾ ਲੱਗ ਗਿਆ ਕਿ ਫ਼ਿਲਮ ਇਤਿਹਾਸ ਦੀ ਸਭ ਤੋਂ ਵੱਡੀ ਫਲਾਪ ਹੋ ਰਹੀ ਹੈ ਤਾਂ ਸ਼ਾਿੲਦ ਅੱਜ ਚੰਮ ਬਚਾਉਣ ਲਈ ‘ਵਾਪਸ ਲੈਣ’ ਦਾ ਐਲਾਨ ਕਰ ਦੇਵੇ, ਪਰ ਸਿੱਖ ਸੰਗਤ ਗੁਰੂ ਤੋਂ ਭਗੌੜੇ ਿੲਸ ਦੁਸ਼ਟ ਤੇ ਕੋਈ ਭਰੋਸਾ ਨਾ ਕਰੇ । ਫ਼ਿਲਮ ਦੀਆਂ ਕਾਪੀਆਂ ਅਤੇ ਭਵਿਖ ਵਿੱਚ ਬਣਨ ਵਾਲ਼ੀਆਂ ਸੀਡੀਜ ਨੂੰ ਪੰਥਕ ਵਕੀਲਾਂ ਦੀ ਸਲਾਹ ਨਾਲ ਨਜਿੱਠ ਲਿਆ ਜਾਵੇਗਾ, ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮਾ ਸਾਹਿਬ ਦੀ ਰੌਸ਼ਨੀ ਵਿੱਚ, ਹੁਣ ਅਸੀਂ ਹੈਸ਼ਟੈਗ ਵਿੱਚ ਬਦਲਾਅ ਕਰਦੇ ਹਾਂ । ਗੁਰੂ ਭਲੀ ਕਰੇਗਾ
-ਸੁਖਦੀਪ ਸਿੰਘ ਬਰਨਾਲਾ
#BoycottNanakShahFakirFilm
#StopNanakShahFakirFilm

Leave a Reply