13 ਅਪ੍ਰੈਲ 1978 ਦੀ ਵਿਸਾਖੀ ਸਿੱਖ ਇਤਿਹਾਸ ਵਿੱਚ – ਹਰਦੀਪ ਸਿੰਘ ਗਿੱਲ

13 ਅਪ੍ਰੈਲ 1978 ਦੀ ਵਿਸਾਖੀ ਸਿੱਖ ਇਤਿਹਾਸ ਵਿੱਚ ਇੱਕ ਬੜੀ ਅਹਿਮ ਤਰੀਕ ਬਣ ਗਈ ਹੈ , ਇਸ ਦਿਨ ਅੰਮ੍ਰਿਤਸਰ ਵਿੱਚ ਦਮਦਮੀ ਟਕਸਾਲ ਤੇ ਅਖੰਡ ਕੀਰਤਨੀ ਜੱਥੇ ਨੇ ਆਪਣੇ-ਆਪਣੇ ਪ੍ਰੋਗਰਾਮ ਉਲੀਕੇ ਹੋਏ ਸਨ , ਖ਼ਾਲਸਾ ਪੰਥ ਨੂੰ ਚਿੜਾਉਣ ਲਈ ਗੁਰਬਚਨੇ ਨਰਕਧਾਰੀ ਨੇ ਇਸ ਵਾਰ ਜਾਣ-ਬੁੱਝ ਕੇ ਅੰਮ੍ਰਿਤਸਰ ਵਿੱਚ ਆਪਣਾ ਕੁਫ਼ਰ ਫ਼ੈਲਾਉਣ ਲਈ ਵਿਸਾਖੀ ਵਾਲ਼ਾ ਦਿਨ ਰੱਖਿਆ ਸੀ , ਸ੍ਰੀ ਦਰਬਾਰ ਸਾਹਿਬ ਵਿਖੇ ਮੰਜੀ ਸਾਹਿਬ ਦੀਵਾਨ ਹਾਲ ਵਿੱਚ ਬੜਾ ਭਾਰੀ ਦੀਵਾਨ ਸੱਜਿਆਂ ਹੋਇਆਂ ਸੀ , ਸੰਗਤਾਂ ਅੰਮ੍ਰਿਤ ਸਰੋਵਰ ਵਿੱਚ ਚੁੱਭੇ ਮਾਰ ਕੇ , ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਦੀਦਾਰੇ ਕਰਦੀਆਂ ਤੇ ਦੀਵਾਨ ਹਾਲ ਵਿੱਚ ਸੱਜ ਜਾਂਦੀਆਂ , ਲੰਗਰ ਹਾਲ ਤੇ ਸਰਾਵਾਂ ਵਿਚ ਗਹਿਮਾ-ਗਹਿਮੀ ਸੀ , ਕਿਸੇ ਨੇ ਦੱਸਿਆਂ ਕਿ ਸ਼ਹਿਰ ਵਿੱਚ ਨਕਲ਼ੀ ਨਿਰੰਕਾਰੀਆਂ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਜਲੂਸ ਕੱਢਿਆਂ ਹੈ ਤੇ ਗੁਰਬਚਨੇ ਦੀ ਘਰ-ਵਾਲੀ ਕੁਲਵੰਤ ਕੌਰ ਪਾਲਕੀ ਵਿੱਚ ਬਿਠਾਈ ਹੋਈ ਹੈ , ਸੰਗਤਾਂ ਨੇ ਜਦ ਇਸ ਬਾਰੇ ਅਕਾਲੀ ਆਗੂ ਤੇ ਮਾਲ ਮੰਤਰੀ ਜੀਵਨ ਸਿੰਘ ਉਮਰਾਨੰਗਲ਼ ਨਾਲ਼ ਗੱਲ ਕੀਤੀ ਤਾਂ ਉਹਨੇ ਅੱਗੋਂ ਟਕੇ ਵਰਗਾ ਜੁਆਬ ਦੇ ਦਿੱਤਾਂ ਨਿਰੰਕਾਰੀਆਂ ਨੇ ਸਰਕਾਰ ਤੋਂ ਮਨਜ਼ੂਰੀ ਲਈ ਹੋਈ ਹੈ  ।

ਇਹ ਸੁਣ ਕੇ ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਨੂੰ ਬੜਾ ਰੰਜ਼ ਹੋਇਆਂ ਤੇ ਉਹ ਜੱਥੇ ਦੇ ਹੋਰਨਾਂ ਸਿੰਘਾਂ ਸਮੇਤ ਸਟੇਜ ਤੋਂ ਉੱਠ ਕੇ ਗੁਰੂ ਰਾਮਦਾਸ ਸਰਾਂ ਵਿੱਚ ਚਲੇ ਗਏ , ਜਿੱਥੇ ਦਮਦਮੀ ਟਕਸਾਲ ਦੇ ਜੱਥੇ ਦਾ ਤੇ ਅਖੰਡ ਕੀਰਤਨੀ ਜੱਥੇ ਦਾ ਟਿਕਾਣਾ ਸੀ , ਭਿੰਡਰਾਂਵਾਲੇ ਸੰਤਾਂ ਨੇ ਸੰਗਤ ਦੇ ਹਜ਼ੂਰ ਨਿਰੰਕਾਰੀ ਸਮਾਗਮ ਨੂੰ ਰੋਕਣ ਜਾਣ ਦਾ ਪ੍ਰੋਗਰਾਮ ਸੁਣਾਉਂਦਿਆਂ ਕਿਹਾਂ ਕਿ ਉਹ ਖ਼ੁਦ ਇਸ ਜੱਥੇ ਦੀ ਅਗਵਾਈ ਕਰਨਗੇ , ਇਸ ਵਕਤ ਸੰਤ ਪੂਰੇ ਜਲਾਲ ਵਿੱਚ ਸਨ , ਅਖੰਡ ਕੀਰਤਨੀ ਜੱਥੇ ਦੇ ਸਿੰਘ ਵੀ ਇਸ ਕੁਫ਼ਰ ਨੂੰ ਰੋਕਣ ਲਈ ਤਿਆਰ-ਬਰ-ਤਿਆਰ ਖੜ੍ਹੇ ਸਨ , ਪਰ ਓਸੇ ਵਕਤ ਕਈ ਜ਼ਿੰਮੇਵਾਰ ਸਿੰਘਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਜੱਥੇ ਦੇ ਨਾਲ਼ ਸੰਤ ਆਪ ਨਾ ਜਾਣ , ਸੰਤ ਜਾਣ ਲਈ ਬਜ਼ਿਦ ਸਨ ਇਸ ਤੇ ਸੰਗਤ ਵਿੱਚੋਂ ਅਵਾਜ਼ ਆਈ ਜੇ ਤੁਸੀਂ ਸਾਡੀ ਬੇਨਤੀ ਨਾ ਮੰਨੀ ਤਾਂ ਅਸੀਂ ਪੰਜ ਪਿਆਰਿਆਂ ਦੇ ਰੂਪ ਵਿਚ ਆਪ ਜੀ ਨੂੰ ਹੁਕਮ ਦੇ ਕੇ ਰੋਕਾਂਗੇ । 

ਅੰਤ ਫ਼ੈਸਲਾ ਹੋਇਆਂ ਕਿ ਭਿੰਡਰਾਂਵਾਲੇ ਜੱਥੇ ਤੇ ਅਖੰਡ ਕੀਰਤਨੀ ਜੱਥੇ ਵਿੱਚੋਂ ਪੰਜ-ਪੰਜ ਸਿੰਘ ਅਗਵਾਈ ਕਰਨਗੇ , ਅਰਦਾਸੇ ਸੋਧ ਕੇ ਡੇਢ ਸੌ ਦੇ ਲਗਭਗ ਸਿੰਘਾਂ ਦਾ ਇਹ ਮਰਜੀਵੜਾਂ ਜੱਥਾ ਰੇਲਵੇ ਕਲੋਨੀ , ਬੀ-ਬਲਾਕ (ਅੰਮ੍ਰਿਤਸਰ) ਵੱਲ ਤੁਰ ਪਿਆਂ , ਜਿੱਥੇ ਨਰਕਧਾਰੀਆਂ ਦਾ ਸਮਾਗਮ ਚੱਲ ਰਿਹਾ ਸੀ , ਇਸ ਜੱਥੇ ਵਿੱਚ ਭਾਈ ਮਹਿਲ ਸਿੰਘ ਦਾਸੂਵਾਲ ਤੇ ਬਾਬਾ ਗੁਰਬਚਨ ਸਿੰਘ ਮਾਨੋਚਾਹਲ ਵੀ ਸਨ । 

ਸਮਾਗਮ ਤੋਂ ਥੋੜ੍ਹਾ ਉਰੇ ਹੀ ਇੰਸਪੈਕਟਰ ਅਨੂਪ ਸਿੰਘ ਤੇ ਡੀ.ਐਸ.ਪੀ. ਜੋਸ਼ੀ ਦੀ ਅਗਵਾਈ ਵਿੱਚ ਪੁਲੀਸ ਨੇ ਇਸ ਜੱਥੇ ਨੂੰ ਰੋਕ ਲਿਆ , ਅਜੇ ਪੁਲੀਸ ਨਾਲ਼ ਗੱਲਬਾਤ ਚੱਲ ਰਹੀ ਸੀ ਕਿ ਸਮਾਗਮ ਵਾਲ਼ੇ ਪੰਡਾਲ਼ ਵਿੱਚੋਂ ਨਰਕਧਾਰੀਆਂ ਦੀ ਭੀੜ ਨਿਕਲ਼ ਆਈ ਤੇ ਗੋਲ਼ੀਆਂ ਦੀ ਵਾਛੜ ਸ਼ੁਰੂ ਹੋ ਗਈ , ਨਰਕਧਾਰੀਆਂ ਨੂੰ ਪੁਲੀਸ ਦੀ ਹਰ ਤਰ੍ਹਾਂ ਹਰੀ ਝੰਡੀ ਸੀ ਤੇ ਉਨ੍ਹਾਂ ਨੇ ਸਿੱਖਾਂ ਤੇ ਬੇਝਿਜਕ ਹੋ ਕੇ ਹੱਲਾ ਬੋਲ ਦਿੱਤਾਂ , ਡੀ.ਐਸ.ਪੀ. ਓ.ਡੀ. ਜੋਸ਼ੀ ਨੇ ਖ਼ੁਦ ਅਖੰਡ ਕੀਰਤਨੀ ਜੱਥੇ ਦੇ ਸਿਰਕੱਢ ਆਗੂ ਭਾਈ ਫੌਜਾਂ ਸਿੰਘ ਨੂੰ ਗੋਲ਼ੀ ਮਾਰੀ ਤੇ ਲਲਕਾਰਿਆ , ਤੂੰ ਹੀ ਸਾਰੇ ਪੁਆੜੇ ਦੀ ਜੜ੍ਹ ਏਂ ।

ਸਿੰਘਾਂ ਦਾ ਬੇਤਰਸੀ ਨਾਲ਼ ਕੁਟਾਪਾ ਕੀਤਾ ਗਿਆਂ ਤੇ ਲਾਸ਼ਾਂ ਦੇ ਢੇਰ ਲੱਗ ਗਏ , 13 ਸਿੰਘਾਂ ਦੀਆਂ ਸ਼ਹਾਦਤਾਂ ਹੋ ਚੁੱਕੀਆਂ ਸਨ ਤੇ ਇਸ ਤੋਂ ਇਲਾਵਾ 3 ਬੰਦੇ ਹੋਰ ਨਰਕਧਾਰੀਆਂ ਦੇ ਕਹਿਰ ਦਾ ਸ਼ਿਕਾਰ ਹੋਏ ਸਨ , 78 ਸਿੰਘ ਸਖ਼ਤ ਫੱਟੜ ਸਨ , ਇੱਧਰ ਸਿੰਘਾਂ ਦੇ ਖ਼ੂਨ ਨਾਲ਼ ਹੋਲੀ ਖੇਡੀ ਜਾ ਰਹੀ ਸੀ ਤੇ ਓਧਰ ਪੰਡਾਲ ਵਿੱਚ ਮਾਨਵ ਏਕਤਾ ਪ੍ਰਪੰਚ ਚੱਲ ਰਿਹਾ ਸੀ , ਗੁਰਬਚਨੇ ਦੇ ਇਸ ਪ੍ਰੋਗਰਾਮ ਵਿੱਚ ਲਾਲ਼ਾ ਜਗਤ ਨਰਾਇਣ ਤੇ ਹੋਰ ਕਈ ਫ਼ਿਰਕੂ ਅਨਸਰ ਵੀ ਬੈਠੇ ਸਨ । 

ਕਤਲੇਆਮ ਤੋਂ ਸਾਢੇ ਤਿੰਨ ਘੰਟੇ ਬਾਅਦ ਵੀ ਗੁਰਬਚਨਾ ਪੰਡਾਲ਼ ਵਿੱਚ ਮੌਜੂਦ ਰਿਹਾਂ ਤੇ ਕਿਸੇ ਨੇ ਉਸ ਨੂੰ ਫੜਿਆਂ ਨਹੀਂ , ਹੈਰਾਨੀ ਦੀ ਗੱਲ ਹੈ ਕਿ ਕਤਲੇਆਮ ਦੇ ਮੁੱਖ ਦੋਸ਼ੀ ਗੁਰਬਚਨੇ ਨੂੰ ਲੈ ਕੇ ਡੀ.ਸੀ. ਕੁਲਦੀਪ ਸਿੰਘ ਜੰਜੂਆ ਜਲੰਧਰ ਤੱਕ ਗਿਆਂ , ਜਿੱਥੋਂ ਬਾਦਲ ਸਰਕਾਰ ਦਾ ਇੱਕ ਸੀਨੀਅਰ ਅਧਿਕਾਰੀ ਦਿੱਲੀ ਛੱਡ ਆਇਆਂ , ਡੀ.ਸੀ. ਕੁਲਦੀਪ ਸਿੰਘ ਜੰਜੂਆਂ , ਡੀ.ਐਸ.ਪੀ. ਗੁਰਬਚਨ ਸਿੰਘ ਤੇ ਹੋਰਨਾਂ ਪੁਲੀਸ ਅਧਿਕਾਰੀਆਂ ਨੂੰ ਲੋਕਾਂ ਨੇ ਦੱਸਿਆਂ ਵੀ ਕਿ ਕਾਤਲ ਟੋਲਾ ਉਸ ਟੈਂਟ ਵਿੱਚ ਬੈਠਾਂ ਹੈ , ਪਰ ਉਨ੍ਹਾਂ ਕੋਈ ਕਾਰਵਾਈ ਨਾ ਕੀਤੀ , ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜੋ ਬੰਬਈ ਵਿੱਚ ਵਿਸਾਖੀ ਸੰਮੇਲਨ ਤੇ ਗਿਆਂ ਹੋਇਆਂ ਸੀ , ਸ਼ਾਮ ਤੱਕ ਉਹ ਵੀ ਅੰਮ੍ਰਿਤਸਰ ਸਰਕਟ ਹਾਊਸ ਪੁੱਜ ਗਿਆਂ , ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਤੇ ਹੋਰ ਅਕਾਲੀ ਆਗੂ ਵੀ ਆਂ ਗਏ , 14 ਅਪ੍ਰੈਲ ਨੂੰ ਸ਼ਹੀਦਾਂ ਦਾ ਸਸਕਾਰ ਬਿਬੇਕਸਰ ਦੇ ਐਨ ਨੇੜੇ ਕੀਤਾਂ ਗਿਆਂ । 

(ਹੇਠਾਂ ਵਾਲੀ ਤਸਵੀਰ 1978 ਵਿੱਚ ਸ਼ਹੀਦ ਹੋਏ ਸਿੰਘਾਂ ਦੇ ਸਸਕਾਰ ਦੀ ਹੈ , ਕੁੱਝ ਕੁ ਪੇਜਾਂ ਤੇ ਸ਼ਹੀਦ ਭਗਤ ਸਿੰਘ ਤੇ ਉਸ ਦੇ ਸਾਥੀਆਂ ਦੀ ਤਸਵੀਰ ਕਹਿ ਕੇ ਸ਼ੇਅਰ ਕੀਤੀ ਜਾਂਦੀ ਹੈ , ਉਨ੍ਹਾਂ ਨੂੰ ਬੇਨਤੀ ਹੈ ਕਿ ਬਿਨ੍ਹਾਂ ਜਾਣਕਾਰੀ ਤੋਂ ਸ਼ੇਅਰ ਨਾ ਕਰਨ )

Leave a Reply