ਵਿਦੇਸ਼ਾਂ ਵਿੱਚ ਪੰਥਕ ਸੋਚ ਵਾਲੇ ਗੁਰੂਦਵਾਰਾ ਪ੍ਰਬੰਧਕਾਂ ਨੂੰ ਹੋਰ ਸੁਚੇਤ ਹੋਣ ਦੀ ਲੋੜ-ਹਿੰਮਤ ਸਿੰਘ

ਨਿਊਯਾਰਕ (ਅਪ੍ਰੈਲ 17) ਪਿਛਲੇ ਦਿਨੀਂ ਗ੍ਰੀਨਵੁਡ ਇੰਡਆਨਾ ਦੇ ਗੁਰਦਵਾਰਾ ਸਾਹਿਬ ਵਿੱਚ ਇੱਕ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ ਹੈ ਜਿਸ ਨਾਲ ਸਿੱਖ ਕੋਮ ਨੂੰ ਵਿਸ਼ਵ ਭਰ ਵਿੱਚ ਸ਼ਰਮਸ਼ਾਰ ਹੋਣਾ ਪਿਆ ਹੈ । ਇੱਕ ਪਾਸੇ ਜਿੱਥੇ ਅਮਰੀਕਾ-ਕਨੇਡਾ ਅਤੇ ਹੋਰ ਵਿਦੇਸ਼ਾਂ ਵਿਚ ਸਿੱਖ ਕੋਮ ਨੂੰ ਵੱਡਾ ਮਾਣ ਮਿਲ ਰਿਹਾ ਹੈ ੳੁਥੇ ਿੲਸ ਤਰਾਂ ਦੀ ਘਟਨਾਂਵਾ ਦਾ ਵਾਪਰਨਾ ਬੜੇ ਦੁਖ ਦੀ ਗਲ ਹੈ । ਪਰ ਸਾਨੂੰ ਿੲਹਨਾਂ ਘਟਨਾਵਾਂ ਦੇ ਪਿਛੋਕੜ ਵੱਲ ਜਰੂਰ ਧਿਅਾਨ ਦੇਣਾ ਚਾਹੀਦਾ ਹੈ । ਿੲਹਨਾਂ ਵਿਚਾਰਾਂ ਦਾ ਪ੍ਰਗਟਾਵਾ ਭਾੲੀ ਹਿੰਮਤ ਸਿੰਘ (ਕੋਰਡੀਨੇਟਰ ਸਿੱਖ ਕੋਰਡੀਨੇਸ਼ਨ ਕਮੇਟੀ ਈਸਟ ਕੋਸਟ) ਹੁਣਾ ਨੇ ਸਾਡੇ ਨਾਲ ਗੱਲ-ਬਾਤ ਦੋਰਾਨ ਕੀਤਾ । ਉਹਨਾਂ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕੇ ਜਿਵੇਂ ਜਿਵੇਂ ਵਿਦੇਸ਼ਾਂ ਦੀ ਧਰਤੀ ਤੇ ਸਿੱਖ ਕੋਮ ਦੀ ਅਜ਼ਾਦੀ ਦੀ ਗੱਲ ਜ਼ੋਰ ਫੜ ਰਹੀ ਹੈ ਉੰਵੇ ਉੰਵੇ ਭਾਰਤ ਦੀ ਨੀਂਦ ਹਰਾਮ ਹੋ ਰਹੀ ਹੈ । ਖਾਸ਼ ਕਰਕੇ ਜਦੋਂ ਤੋਂ ਅਮਰੀਕਾ ਦੇ 96 ਗੁਰਦਵਾਰਿਆਂ ਨੇ ਅਤੇ ਹੋਰ ਵਿਦੇਸ਼ੀ ਗੁਰਦਵਾਰਿਆਂ ਨੇ ਭਾਰਤੀ ਨੁਮਾਇੰਦਿਆਂ ਤੇ ਪਾਬੰਦੀ ਲਾਈ ਹੈ ਉਸ ਦਿਨ ਤੋਂ ਹੀ ਭਾਰਤੀ ਇਜੇੰਸੀਆਂ ਦੇ ਕਰਿੰਦੇ ਪੂਰੀ ਤਰਾਂ ਸਰਗਰਮ ਹੋ ਚੁੱਕੇ ਹਨ । ਉਹ ਸਿੱਖ ਸੰਗਤਾਂ ਵਿੱਚੋਂ ਕੁੱਛ ਭੋਲੇ ਭਾਲੇ ਸਿੱਖਾਂ ਨੂੰ ਗੁਮਰਾਹ ਕਰਕੇ ਇਹਨਾਂ ਗੁਰੂਦਵਾਰਾ ਪ੍ਰਬੰਧਕਾਂ ਖ਼ਿਲਾਫ਼ ਸ਼ਾਜਿਸ਼ਾਂ ਰੱਚ ਰਹੇ ਹਨ । ਜ਼ਿਹਨਾਂ ਗੁਰੂਦਵਾਰਿਆਂ ਦੀਆਂ ਸਟੇਜਾਂ ਤੋਂ ਸਿੱਖ ਕੋਮ ਦੀ ਅਜ਼ਾਦੀ ਦੀ ਗੱਲ ਖੁੱਲ ਕੇ ਕੀਤੀ ਜਾਂਦੀ ਹੈ, ਭਾਰਤੀ ਇਜੇੰਸੀਆਂ ਉਹਨਾਂ ਗੁਰੂਦਵਾਰਿਆਂ ਦਾ ਮਾਹੌਲ ਖ਼ਰਾਬ ਕਰਨ ਦੇ ਨਾਲ-ਨਾਲ ਸਿੱਖਾਂ ਨੂੰ ਜਰਾਇਮ ਪੇਸ਼ਾ ਕੋਮ ਸਾਬਤ ਕਰਨ ਦੀ ਤਾਕ ਵਿੱਚ ਹਨ ਤਾਂ ਜੋ ਸਿੱਖ ਕੋਮ ਦੀ ਅਜ਼ਾਦੀ ਦੀ ਗੱਲ ਨੂੰ ਠੱਲ ਪਾਈ ਜਾ ਸਕੇ । ਇਸ ਕਰਕੇ ਪੰਥਕ ਸੋਚ ਵਾਲੇ ਗੁਰਦਵਾਰਿਆਂ ਦੇ ਪ੍ਰਬੰਧਕਾਂ ਨੂੰ ਹੋਰ ਵੀ ਸੁਚੇਤ ਹੋਣ ਦੀ ਲੋੜ ਹੈ । ਅਸੀਂ ਆਪਣੇ ਗੁਰੂਦਵਾਰਿਆਂ ਵਿੱਚ ਵਿਚਰ ਰਹੇ ਇਹਨਾਂ ਭਾਰਤੀ ਇਜੇੰਸੀਆਂ ਦੇ ਕਰਿਦਿੰਆਂ ਅਤੇ ਭਾਰਤੀ ਰਾਜਨੀਤਿਕ ਪਾਰਟੀਆਂ ਦੇ ਚਮਚਿਆਂ ਦੀ ਪਹਿਚਾਣ ਕਰਿਏ ਅਤੇ ਸਿੱਖ ਸੰਗਤਾਂ ਨੂੰ ਇਹਨਾਂ ਦੀਆਂ ਕਰਤੂਤਾਂ ਬਾਰੇ ਸੁਚੇਤ ਕਰਿਏ ਤਾਂ ਜੋ ਇਹ ਉਹਨਾਂ ਨੂੰ ਗੁਮਰਾਹ ਨਾਂ ਕਰ ਸਕਣ । ਭਾਈ ਹਿੰਮਤ ਸਿੰਘ ਹੁਣਾ ਸਾਰੇ ਗੁਰੂਦਵਾਰਾ ਪ੍ਰਬੰਧਕਾਂ ਨੂੰ ਬੇਨਤੀ ਰੂਪ ਵਿੱਚ ਅਪੀਲ ਕੀਤੀ ਹੈ ਕੇ ਹਰ ਹੀਲੇ ਗੁਰਦਵਾਰਿਆਂ ਵਿੱਚ ਹੋਣ ਵਾਲ਼ੀਆਂ ਲੜਾਈਆਂ ਨੂੰ ਟਾਲਿਆ ਜਾਵੇ ਤਾਂ ਜੋ ਸਿੱਖ ਕੋਮ ਨੂੰ ਨਮੋਸ਼ੀ ਦਾ ਸਾਹਮਣਾ ਨਾਂ ਕਰਨਾ ਪਵੇ ।

Leave a Reply