ਅੱਜ ਦੇ ਦਿਨ ਸਿੱਖ ਜਰਨੈਲ ਹਰੀ ਸਿੰਘ ਨਲੂਆ ਨੂੰ ਯਾਦ ਕਰਦਿਆਂ – ਸਤਵੰਤ ਸਿੰਘ

 30 ਅਪ੍ਰੈਲ 1837 ਨੂੰ ਕੌਮ ਦਾ ਮਹਾਨ ਜ਼ਰਨੈਲ ਹਰੀ ਸਿੰਘ ਨਲੂਆ ਆਜ਼ਾਦ ਸਿੱਖ ਰਾਜ ਨੂੰ ਕਾਇਮ ਰੱਖਣ ਲਈ ਅਫ਼ਗਾਨਿਸਤਾਨ ਦੀ ਪਠਾਣ ਫੌਜ਼ ਦੇ ਵਿਰੁੱਧ ਲੜਦੇ ਹੋਏ ਜਮਰੋਦ ਦੇ ਕਿਲੇ ਵਿੱਚ ਸ਼ਹੀਦੀ ਪ੍ਰਾਪਤ ਕਰ ਗਏ । ਸਿੱਖ ਰਾਜ ਦੇ ਇਸ ਮਹਾਨ ਯੋਧੇ ਨੂੰ ਬਾਘ-ਮਾਰ ਦੇ ਨਾਮ ਨਾਲ ਵੀ ਜਾਣਿਆ ਜਾੰਦਾ ਸੀ ।
ਸਰਦਾਰ ਹਰੀ ਸਿੰਘ ਨਲੂਏ ਦਾ ਜਨਮ ਗੁਜ਼ਰਾਵਾਲਾ ਵਿਖੇ ਹੋਇਆ ਅਤੇ ਸਿੱਖੀ ਦੀ ਦਾਤ ਆਪ ਜੀ ਨੂੰ ਵਿਰਾਸਤ ਿਵੱਚ ਮਿਲੀ । ਸਿੱਖ ਰਾਜ ਦੀ ਹੱਦਾਂ ਦੂਰ-ਦੂਰ ਤੱਕ ਵਧਾਉਣ ਲਈ (ਸਿੰਧ ਤੌੰ ਕੈੰਬਰ-ਪਾਸ ਤੱਕ) ਹਰੀ ਸਿੰਘ ਨਲੂਏ ਜਾ ਅਹਿਮ ਯੋਗਦਾਨ ਰਿਹਾ । ਹਰੀ ਸਿੰਘ ਨਲੂਏ ਨੇ ਸਿੱਖ ਰਾਜ ਸਮੇੰ ਫੌਜ ਦੇ ਕਮਾੰਡਰ-ਇੰਨ-ਚੀਫ਼, ਗਵਾਰਨਰ-ਆਫ਼-ਕਸ਼ਮੀਰ,ਗਵਾਰਨਰ-ਆਫ਼-ਹਜ਼ਾਰ ਅਤੇ ਗਵਾਰਨਰ-ਆਫ਼-ਿਪਸ਼ਾਵਰ ਦੇ ਅਹੁਦਿਆਂ ਉਤੇ ਅਹਿਮ ਸੇਵਾ ਨਿਭਾਈ। ਸਰਕਾਰ ਹਰੀ ਸਿੰਘ ਨਲੂਏ ਨੇ ਸਿੱਖ ਰਾਜ ਦੀ ਹੋੰਦ ਕਾਇਮ ਰੱਖਣ ਅਤੇ ਰਾਜ ਵਿੱਚ ਵਾਧਾ ਕਰਨ ਲਈ ਕਸ਼ੂਰ, ਅਟੱਕ, ਮੁਲਤਾਨ, ਸੋਪੀਆਂ, ਮੰਗਲ, ਮਨਕੇਰਾ, ਨਿਸ਼ੋਰਾ, ਸ਼ੀਰੀਕੋਟ, ਸਾਇਦੂ, ਪਿਸ਼ਾਵਰ ਅਤੇ ਜਮਰੋਦ ਦੀਆਂ ਲੜਾਇਆੰ ਦੁਸਮਣਾੰ ਨੂੰ ਲੋਹੇ ਦੇ ਚਨੇ ਚੁਬਾਏ ।
ਹਰੀ ਸਿੰਘ ਨਲੂਆ ਨੇ 1822 ਵਿੱਚ ਹਰੀਪੁਰ ਨਾਮੁਕ ਸ਼ਹਿਰ ਵੀ ਵਸਾਇਆ । ਇਤਿਹਾਸ ਵਿੱਚ ਕਿਹਾ ਜਾਂਦਾ ਹੈ ਇਹ ਇਸ ਖਿੱਤੇ ਦਾ ਪਹਿਲਾ ਸ਼ਹਿਰ ਸੀ ਜਿਸ ਨੂੰ ਪਲੈਨਿੰਗ ਨਾਲ ਵਸਾਇਆ ਗਿਆ ਅਤੇ ਰਹਿਣ ਲਈ ਜ਼ਰੂਰੀ ਚੀਜ਼ਾੰ ਦਾ ਪ੍ਰਬੰਧ ਕੀਤਾ ਗਿਆ ਅਤੇ ਹਰਕਿਸ਼ਨਗੜ ਨਾਮ ਦਾ ਕਿਲਾ ਵੀ ਬਣਾਇਆ ਗਿਆ । ਇਸ ਤੌ ਬਿਨਾਂ ਹਰੀ ਸਿੰਘ ਨਲੂਏ ਨੇ ਸਿੰਧ , ਖੈੰਬਰ , ਨਿਸ਼ੋਰਾ, ਕਾਬਲ ਆਦਿ ਇਲਾਕਿਆੰ ਵਿੱਚ ਸਿੱਖ ਕਿਲ੍ਹਿਆੰ ਦੀ ਉਸਰੀ ਕੀਤੀ ਅਤੇ ਜਮਰੋਦ ਦੇ ਕਿਲ੍ਹੇ ਦੀ ਨੀੰਹ ਵੀ ਹਰੀ ਸਿੰਘ ਨਲੂਏ ਨੇ ਰੱਖੀ । ਸਿੰਧ ਦਰਿਆਂ ਦੇ ਕਿਨਾਰੇ ਤੇ ਬਣੇ ਬਾਦਸ਼ਾਹ ਅਕਬਰ ਦੇ ਅਟਕ ਕਿਲੇ ਦੀ ਮ੍ਰਾਮੱਤ ਵੀ ਹਰੀ ਸਿੰਘ ਨਲੂਏ ਨੇ ਹੱਥੀ ਕਰਵਾਈ ਅਤੇ ਕਸ਼ਮੀਰ ਵਿੱਚ ਉਰੀ ਨਾਮ ਦਾ ਕਿਲਾ ਵੀ ਹਰੀ ਸਿੰਘ ਨਲੂਏ ਨੇ ਬਣਵਾਇਆ ।

ਹਰੀ ਸਿੰਘ ਨਲੂਏ ਦਾ ਗੁਰੂ ਘਰ ਨਾਲ ਅਥਾਹ ਪਿਆਰ ਸੀ । ਉਹਨਾਂ ਨੇ ਹਸਨ-ਅਬਦਾਲ ਵਿੱਚ ਗੁਰੂ ਨਾਨਕ ਸਾਿਹਬ ਦਾ ਗੁਰਦੁਆਰਾ ਪੰਜਾ ਸਾਹਿਬ ਬਣਵਾਇਆ । ਅਕਾਲ ਤਖ਼ਤ ਸਾਹਿਬ ਦੇ ਗੁੰਮਦ ਤੇ ਸੋਨੇ ਦੀ ਸੇਵਾ ਵੀ ਹਰੀ ਸਿੰਘ ਨਲੂਏ ਨੇ ਕਰਵਾਈ ।

ਪਠਾਨਾਂ ਦੀਆੰ ਅੌਰਤਾਂ ਆਪਣੇ ਬਚਿਆੰ ਨੂੰ ਉਹਨਾਂ ਦੇ ਇਸ ਦੁਨਿਆੰ ਤੌੰ ਜਾਣ ਦੇ ਬਾਅਦ ਵੀ ਇਹ ਕਹਿ ਕੇ ਸਵਾਉਦੀਆੰ ਰਹੀਆਂ ਕਿ ਹਰੀਆ ਰਾਗਲੇ ਭਾਵ “ਸੌੰ ਜਾ ਪੁੱਤ ਨਹੀੰ ਨਲੂਆ ਆ ਜਾਉ” ।

ਅੰਤ ਸਿੱਖ ਕੌਮ ਦਾ ਇਹ ਮਹਾਨ ਜਰਨੈਲ ਸਿੱਖ ਰਾਜ ਦੀ ਹੌੰਦ ਨੂੰ ਬਚਾਉਣ ਲਈ 30 ਅਪ੍ਰੈਲ 1837 ਨੂੰ ਦਸਤ ਮਹੁੰਮਦ ਖ਼ਾਨ ਦੀ ਪਠਾਣ ਫੌਜ਼ ਵਿਰੁੱਧ ਲੜਦਾ ਆਪਣੀ ਜਾਨ ਕੌਮ ਤੌ ਵਾਰ ਗਿਆ । ਇਕ ਅੰਗਰੇਜ਼ ਨੇ ਇਹ ਲੜਾਈ ਦੇਖੀ, ਲਿਖਿਆ ਨਲਵੇ ਦੇ ਚਾਰ ਫੱਟ ਲੱਗੇ, ਦੋ ਨੇਜ਼ੇ ਦੇ, ਇੱਕ ਤੀਰ ਦਾ, ਤੀਰ ਖਿੱਚ ਕੇ ਉਸਨੇ ਆਪ ਬਾਹਰ ਕੱਢਿਆ, ਇੱਕ ਬੰਦੂਕ ਦੀ ਗੋਲੀ ਦਾ। ਉਸ ਨੇ ਆਪਣੇ ਸੈਨਿਕਾਂ ਇਹ ਖ਼ਬਰ ਗੁਪਤ ਰੱਖਣ ਲਈ ਕਿਹਾ। ਉਹਨਾਂ ਦਾ ਅੰਤਮ ਸੰਸਕਾਰ ਜਮਰੌਦ ਦੇ ਕਿਲੇ ਵਿੱਚ ਹੀ ਕੀਤਾ ਗਿਆ ਜਿੱਥੇ ਉਹਨਾਂ ਦੀ ਯਾਦਗਾਰ ਅੱਜ ਵੀ ਮੌਜੂਦ ਹੈ ।

ਅੱਜ ਪੂਰੀ ਸਿੱਖ ਕੌਮ ਉਹਨਾਂ ਦੀ ਸ਼ਹਾਦਤ ਅਤੇ ਕਾਰਨਾਮਿਆਂ ਨੂੰ ਸਿਜਦਾ ਕਰਦੀ ਹੈ । ਆਉ ਅਸੀੰ ਹਰੀ ਸਿੰਘ ਨਲੂਏ ਦੀ ਰੂਹ ਨਾਲ ਵਾਅਦਾ ਕਰੀਏ ਕਿ ਉਹਨਾਂ ਦੀ ਕੁਰਬਾਨੀ ਨੂੰ ਹਮੇਸ਼ਾ ਯਾਦ ਰੱਖਦੇ ਹੋਏ ਆਜ਼ਾਦ ਸਿੱਖ ਰਾਜ ਦੀ ਪ੍ਰਾਪਤੀ ਲਈ ਦਿੜ੍ਰਤਾ ਨਾਲ ਅੱਗੇ ਵਧਾਗੇ ।
ਰਾਜ ਕਰੇਗਾ ਖਾਲਸਾ

Leave a Reply