ਇੱਕ ਅਨੋਖੀ ਮਾਂ ….

ਅੱਜ ਬਹੁਤ ਸਾਰੇ ਵੀਰਾਂ/ਭੈਣਾਂ ਵੱਲੋਂ ਫੇਸਬੁਕ ਤੇ “ਮਾਂ ਦਿਵਸ” ਦੇ ਸੰਬੰਧ ਵਿੱਚ ਪੋਸਟਾਂ ਸਾਂਝੀਆਂ ਕੀਤੀਆਂ ਦੇਖੀਆਂ ਪਰ ਇੱਕ ਵੀਰ ਵੱਲੋਂ ਸਾਂਝੀ ਕੀਤੀ ਇਹ ਪੋਸਟ ਦਿਲ ਨੂੰ ਛੁਹ ਗਈ । ਇਸ ਕਰਕੇ ਤੁਹਾਡੇ ਨਾਲ ਵੀ ਸਾਂਝੀ ਕਰਨੀ ਜ਼ਰੂਰੀ ਸਮਝੀ ।

” ਚੜ੍ਹਦੀ ਜਵਾਨੀ ਵੇਲੇ ਹਥਿਆਰਬੰਦ ਸਿੱਖ ਸੰਘਰਸ਼ ਚ ਕੁੱਦ A.K 47 ਤੋਂ ਸਫਰ ਸ਼ੁਰੂ ਕਰ ਕਦੇ ਪੁਲਿਸ ਮੁਕਾਬਲਿਆਂ ਚ ਜੂਝਣ ਵਾਲੀ ਜੇਲਾਂ ਦੇ ਲੰਮੇ ਕੇਸਾ ਚੋਂ ਬਰੀ ਹੋਣ ਉਪਰੰਤ ਵਿਚਾਰਧਾਰਕ ਸੰਘਰਸ਼ ਚ ਕੁੱਦ ਪੈਣ ਵਾਲੀ (IRON LADY) ਬੀਬੀ ਸੰਦੀਪ ਕੌਰ ਦਾ ਵੱਡਾ ਪਰਉਪਕਾਰੀ ਕਾਰਜ 1984 ਤੋਂ ਬਾਅਦ ਸ਼ਹੀਦ ਹੋਏ ਸਿੰਘਾਂ ਦੇ ਬੱਚੇ/ਬੱਚੀਆਂ ਨੂੰ ਸਿਰ ਤੇ ਛੱਤ ਮੁਹੱਈਆ ਕਰਵਾ ਕੇ ਉੱਚ ਵਿੱਦਿਆ ਦਵਾਉਣੀ, ਦਸਮ ਪਾਤਸ਼ਾਹ ਮਹਾਰਾਜ ਜੀ ਦੇ ਨਾਦੀ ਪੁੱਤਰਾਂ ਦੀਆਂ ਲਾਡੋ ਰਾਣੀਆਂ ਧੀਆਂ ਨੂੰ ਚੰਗੇ ਪਰਿਵਾਰਾਂ ਚ ਵਿਆਹੁਣਾ ਕਹਿਣ ਸੁਣਨ ਲਿਖਣ ਨੂੰ ਇਹ ਸੁਪਨਾ ਸਿਰਜਣਾ ਜਿੰਨਾ ਸੌਖਾ ਸੀ ਉਨਾਂ ਹੀ ਮੁਸ਼ਕਿਲ ਤੰਗੀਆਂ ਭਰਿਆ ਕਾਰਜ ਸੀ ਇਸ ਨੂੰ ਅਮਲੀ ਜਾਮਾ ਪਹਿਨਾਉਣਾ ਪਰ ਮਾਣ ਹੈ ਇਸ ਜੁਝਾਰੂ ਸੋਚ ਨੂੰ ਜਿਸ ਨੇ ਸਬਰ,ਸਿਦਕ,ਸ਼ੁਕਰ, ਭਰੋਸੇ ਚ ਰਹਿ ਇਸ ਸੇਵਾ ਸੰਪੂਰਨ ਨਿਭਾਈ ।
ਸੰਘਰਸ਼ਸ਼ੀਲ ਮਨੁੱਖ ਨੂੰ ਕੁਦਰਤਿ ਵੀ ਰਸਤਾ ਦੇ ਦੇਂਦੀ ਹੈ ਜਦ ਖਾੜਕੂ ਸਿੰਘਾਂ ਦੀਆਂ ਬੱਚੀਆਂ ਬੱਚੇ ਵਿਆਹੇ ਗਏ ਉੰਨੀ ਦਿਨੀਂ ਭਰੂਣ ਹਤਿਆ ਰੋਕਣ ਲਈ ਸੰਦੀਪ ਕੌਰ ਨੇ ਐਲਾਨ ਕਰ ਦਿੱਤਾ ਕਿ ਜਿਹੜੇ ਘਰ ਵੀ ਦੋ ਕੁੜੀਆਂ ਹਨ ਤੇ ਤੀਸਰੀ ਭਰੂਣ ਚ ਸਾਬਤ ਹੋ ਜਾਂਦੀ ਹੈ । ਕ੍ਰਿਪਾ ਕਰਕੇ ਉਹ ਆਪਣੀ ਧੀ ਨੂੰ ਕਤਲ ਨਾ ਕਰਾਉਣ ਬਲਕਿ ਮੈਨੂੰ ਸੌਪ ਦੇਣ ਜਾ ਜਿਨ੍ਹਾਂ ਦੇ ਮਾਂ ਬਾਪ ਨਹੀਂ ਹਨ ਘਰ ਚ ਬਹੁਤ ਗਰੀਬੀ ਹੈ । ਬੱਚੀਆਂ ਕੋਲੋਂ ਕੰਮ ਨਾ ਕਰਵਾਓ ਮੈਨੂੰ ਸੌਪ ਦਿਓ ਬਸ ਉਸ ਤੋਂ ਬਾਅਦ ਇਹ ਬਾਲੜੀਆਂ (ਭਾਈ ਧਰਮ ਸਿੰਘ ਖਾਲਸਾ ਟਰੱਸਟ) ਚ ਆਉਣੀਆਂ ਸ਼ੁਰੂ ਹੋ ਗਈਆਂ ਜਿਨ੍ਹਾਂ ਦੀ ਤਸਵੀਰ ਤੁਹਾਡੇ ਸਾਹਮਣੇ ਹੈ ।
ਅੱਜ ਸਿੱਖ ਧਰਮ ਚ ਪੈਦਾ ਹੋਏ ਮੌਡਰਨ ਮੀਣੇਆਂ ਦੇ ਧੜੇ ਨੂੰ ਇਸ ਬੀਬੀ ਕੋਲੋ ਸਿੱਖਣ ਦੀ ਜਰੂਰਤ ਹੈ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੁਮਾਲੇ ਭੇਟ ਕਰਨ ਵਾਲੀ ਸਿੱਖ ਸੰਗਤ ਨੂੰ ਗਰੀਬਾਂ ਦੀ ਸੇਵਾ ਸਲਾਹ ਦੇਂਦੇ ਹਨ” ਪਰ ਧੰਨ ਹੈ ਸੰਦੀਪ ਕੌਰ ਜਿਸ ਨੇ ਕਿਸੇ ਨੂੰ ਕੋਸਣ ਦੋ ਬਜਾਇ ਆਪ ਸੰਘਰਸ਼ ਕਰ ਪੰਥ ਦੀ ਵਡੇਰੀ ਸੇਵਾ ਕੀਤੀ ਹੈ ਅਤੇ ਬਾਖੂਬੀ ਕਰ ਰਹੀ ਹੈ । ਜਿਸ ਲਈ “ਸਿੱਖ ਪੰਥ ਭੈਣ ਸੰਦੀਪ ਕੌਰ ਦਾ ਰਿਣੀਂ ਰਹੇਗਾ । happy mothers day…..
(ਸ਼ਮਸ਼ੇਰ ਸਿੰਘ ਜੇਠੂਵਾਲ)

Leave a Reply