ਸਾਡਾ ਅਸਲੀ ਦੁਸ਼ਮਣ ਕੋਣ – ਸੰਪਾਦਕੀ

ਅੱਜ ਸਿੱਖ ਕੋਮ ਨੂੰ ਆਏ ਦਿਨ ਨਿੱਤ ਨਵੀਂ ਮੁਸੀਬਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਜਿਸ ਤਰੀਕੇ ਨਾਲ ਸਿੱਖ ਕੋਮ ਤੇ ਚਾਰੋਂ ਪਾਸੇਆਂ ਤੋਂ ਵਾਰ ਹੋ ਰਹੇ ਹਨ ਸਾਨੂੰ ਸਮਝ ਹੀ ਨਹੀਂ ਆ ਰਹੀ ਕੀ ਸਾਡਾ ਅਸਲੀ ਦੁਸ਼ਮਣ ਕੋਣ ਹੈ, ਜਾਂ ਇਹ ਕਹਿ ਲਵੋ ਕੀ ਜੇ ਸਾਨੂੰ ਪਤਾ ਵੀ ਹੈ ਤੇ ਅਸੀਂ ਉਸ ਬਾਰੇ ਗੱਲ ਹੀ ਨਹੀਂ ਕਰਨੀ ਚਾਹੁੰਦੇ । ਸਾਡਾ ਦੁਸ਼ਮਣ ਇੰਨਾਂ ਸ਼ਾਤਿਰ ਹੈ ਕਿ ਉਹਨੇ ਸਾਨੂੰ ਆਪਸ ਵਿੱਚ ਹੀ ਇੰਨਾਂ ਉਲਝਾ ਦਿੱਤਾ ਹੈ ਕਿ ਸਾਡਾ ਅਸਲ ਦੁਸ਼ਮਣ ਵੱਲ ਧਿਆਨ ਹੀ ਨਹੀਂ ਜਾਂਦਾ । ਅਸੀਂ ਆਪਣੇ ਵਿਚਾਰਾਂ ਦੇ ਵੱਖਰੇਵੇੰ ਨੂੰ ਹੀ ਆਪਣਾ ਦੁਸ਼ਮਣ ਸਮਝਣ ਲੱਗ ਪਏ ਹਾਂ ਅਤੇ ਜਿਹਦੇ ਵਿਚਾਰ ਸਾਡੇ ਵਿਚਾਰਾਂ ਨਾਲ ਨਹੀਂ ਮਿਲਦੇ ਉਹਨੂੰ ਗ਼ਦਾਰ, ਕੋਮ ਵਿਰੋਧੀ ਜਾਂ ਸਰਕਾਰੀ ਕਹਿਕੇ ਭੰਡਣਾ ਸ਼ੁਰੂ ਕਰ ਦਿਨੇ ਹਾਂ । ਜੋ ਕੰਮ ਸਾਡੇ ਅਸਲ ਦੁਸ਼ਮਣ ਨੇ ਕੀਤਾ ਹੁੰਦਾ ਉਹਨੂੰ ਅਸੀਂ ਸਾਡੇ ਤੋ ਵਿਰੋਧੀ ਵਿਚਾਰਾਂ ਵਾਲੇ ਸਿਰ ਮੜ ਕੇ ਅਸਲ ਦੁਸ਼ਮਣ ਨੂੰ ਬਰੀ ਕਰ ਦਿੰਨੇ ਹਾਂ । ਗੱਲ ਚਾਹੇ ਬਰਗਾੜੀ ਕਾਂਡ ਦੀ ਹੋਵੇ ਜਾਂ ਇਤਿਹਾਸ ਨੂੰ ਵਿਗਾੜਣ ਦੀ ਹੋਵੇ ਅਸੀਂ ਸਾਰਾ ਦੋਸ਼ ਆਪਣੀਆਂ ਨੂੰ ਹੀ ਦੇਈ ਜਾ ਰਹੇ ਹਾਂ ਬਲਕੀ ਸਾਨੂੰ ਪਤਾ ਵੀ ਹੈ ਇਹਨਾਂ ਘਟਨਾਵਾਂ ਦੀ ਮੁੱਖ ਦੋਸ਼ੀ ਧਿਰ ਭਾਰਤ ਦਾ ਸਰਕਾਰੀ ਸਿਸਟਮ ਅਤੇ ਆਰ. ਐਸ. ਐਸ. ਦਾ ਹਿੰਦੂਤਵੀ ਇਜੇੰਡਾ ਹੈ । ਜੋ ਸੁਹਿਰਦ ਸਿੱਖ ਇਸ ਗੱਲ ਨੂੰ ਸਮਝਦੇ ਹਨ ਉਹ ਜ਼ਰੂਰ ਆਪਸੀ ਵਿਚਾਰਿਕ ਮਤਭੇਦਾਂ ਤੋਂ ਉੱਪਰ ਉਠ ਸਮੂਹਿਕ ਰੂਪ ਵਿੱਚ ਅਸਲ ਦੁਸ਼ਮਣ ਨਾਲ ਲੜਣ ਦੀ ਗੱਲ ਕਰਦੇ ਹਨ ।

ਪਿਛਲੇ ਦਿਨੀਂ ਵਾਪਰੀ ਤਾਜਾ ਘਟਣਾ ਵਿੱਚ ਇਹ ਗੱਲ ਪ੍ਰਤੱਖ ਰੂਪ ਵਿੱਚ ਸਾਹਮਣੇ ਆਈ ਜਦੋਂ ਆਸਟ੍ਰੇਲੀਆ ਦੇ ਸਿੱਖ ਨੋਜਵਾਨ ਗੁਰਜੰਟ ਸਿੰਘ ਖਾਲਸਾ ਤੇ ਭਾਰਤੀ ਸਿਸਟਮ ਵੱਲੋਂ ਝੂਠੇ ਪਰਚੇ ਦਰਜ ਕੀਤੇ ਗਏ ਸਨ । ਇਸ ਮੋਕੇ ਜਿਹੜੇ ਤੇ ਉਹਦੇ ਨਾਲ ਵਿਚਾਰ ਨਾਂ ਮਿਲਦੇ ਹੋਣ ਕਾਰਣ ਗੁਰਜੰਟ ਸਿੰਘ ਨੂੰ ਹੀ ਆਪਣਾ ਦੁਸ਼ਮਣ ਮੰਨ ਬੈਠੇ ਸਨ ਉਹਨਾਂ ਨੇ ਤਾਂ ਉਹਨੂੰ ਆਸਟ੍ਰੇਲੀਆ ਤੋਂ ਭਾਰਤ ਭੇਜਣ ਦਿਆਂ ਗੱਲਾਂ ਵੀ ਕਹਿਆਂ ਪਰ ਜੋ ਸਮਝਦੇ ਸਨ ਕੀ ਸਾਡਾ ਅਸਲੀ ਦੁਸ਼ਮਣ ਭਾਰਤੀ ਸਿਸਟਮ ਹੈ ਜੋ ਲਗਾਤਾਰ ਸਿੱਖ ਨੋਜਵਾਨੀ ਤੇ ਝੂਠੇ ਪਰਚੇ ਦਰਜ ਕਰ ਰਿਹਾ ਹੈ, ਉਹ ਗੁਰਜੰਟ ਸਿੰਘ ਨਾਲ ਵਿਚਾਰਿਕ ਮਤਭੇਦ ਹੋਣ ਦੇ ਬਾਵਜੂਦ ਵੀ ਉਹਦੇ ਹੱਕ ਵਿੱਚ ਖੜੇ ਹੋ ਗਏ । ਉਦਾਹਰਨ ਤੇ ਤੋਰ ਤੇ ਡਾ. ਸੁਖਪ੍ਰੀਤ ਸਿੰਘ ਉਦੋਕੇ ਜਿਹਦੇ ਤੇ ਗੁਰਜੰਟ ਸਿੰਘ ਖਾਲਸਾ ਵੱਲੋਂ ਬਹੁਤ ਗੰਭੀਰ ਦੋਸ਼ ਵੀ ਲਾਏ ਗਏ ਸਨ ਪਰ ਡਾ. ਉਦੋਕੇ ਵੱਲੋਂ ਝੂਠੇ ਕੇਸਾਂ ਦੇ ਸੰਬੰਧ ਵਿੱਚ ਗੁਰਜੰਟ ਸਿੰਘ ਦੇ ਹੱਕ ਵਿੱਚ ਖੜਣਾ ਇੱਕ ਚੰਗੀ ਸੋਚ ਦਾ ਪ੍ਰਗਟਾਵਾ ਹੈ । ਅਸੀਂ ਸਾਰੇ ਗੁਰਸਿੱਖ ਭੈਣਾਂ/ਭਰਾਵਾਂ ਨੂੰ ਵੀ ਅਪੀਲ ਕਰਦੇ ਹਾਂ ਕੀ ਅਸੀਂ ਸਾਰੇ ਵੀ ਇਸ ਗੱਲ ਤੇ ਪਹਿਰਾ ਦਇਏ, ਜਦੋਂ ਲੜਾਈ ਸਾਡੇ ਅਸਲੀ ਦੁਸ਼ਮਣ ਭਾਰਤੀ ਸਿਸਟਮ ਨਾਲ ਹੋਵੇ ਉਦੋਂ ਜਥੇਬੰਦੀਆਂ ਅਤੇ ਆਪਸੀ ਮਤਭੇਦਾਂ ਤੋਂ ਉੱਪਰ ਉਠ ਇੱਕ ਦੂਜੇ ਦਾ ਸਾਥ ਦਇਆ ਕਰਿਏ । ਜੇ ਸੱਚ ਮੁਚ ਹੀ ਅਸੀਂ ਸਾਡੇ ਇਤਿਹਾਸ ਅਤੇ ਸਾਡੇ ਭਵਿਖ ਲਈ ਚਿੰਤਤ ਹਾਂ ਫੇਰ ਅਸੀਂ ਉਸ ਦੁਸ਼ਮਣ ਨਾਲ ਟੱਕਰ ਲਇਏ ਜੋ ਸਾਡੀ ਹੋਂਦ ਨੂੰ ਮੰਨਣ ਤੋਂ ਮੁਨਕਰ ਹੈ, ਜਿਹਨੇ ਸਾਡੇ ਲੱਖਾਂ ਸਿੰਘ ਸਿੰਘਣੀਆਂ ਨੂੰ ਸ਼ਹਿਦ ਕਰ ਦਿੱਤਾ, ਜੋ ਸ਼ਰੇਆਮ ਸਕੂਲਾਂ ਕਾਲਜਾਂ ਵਿੱਚ ਸਾਡੇ ਇਤਿਹਾਸ ਨੂੰ ਵਿਗਾੜ ਕੇ ਪੇਸ਼ ਕਰ ਰਹੇ ਹਨ, ਜਿਸ ਸਿਸਟਮ ਨੇ ਪੰਜਾਬ ਦੀ ਨੋਜਵਾਨੀ ਅਤੇ ਕਿਸਾਨੀ ਨੂੰ ਮੋਤ ਦੇ ਮੁੰਹ ਵਿੱਚ ਪਾ ਦਿੱਤਾ, ਜੋ ਮਨੁੱਖੀ ਹੱਕਾਂ ਦੀ ਗੱਲ ਕਰਨ ਵਾਲੇ ਹਰ ਗੁਰਸਿੱਖ ਨੂੰ ਅੱਤਵਾਦੀ ਕਹਿਕੇ ਝੂਠੇ ਕੇਸ ਦਰਜ ਕਰ ਰਿਹਾ ਹੈ, ਜਿਹੜੇ ਸਿਸਟਮ ਅਧੀਨ ਸਾਡੇ ਕੋਮੀ ਜਥੇਦਾਰ ਜਗਤਾਰ ਸਿੰਘ ਹਵਾਰਾ ਸਮੇਤ ਹਜ਼ਾਰਾਂ ਨੌਜਵਾਨ ਭਾਰਤ ਦਿਆਂ ਜੇਲਾਂ ਵਿੱਚ ਜ਼ਲਾਲਤ ਭਰੀ ਜ਼ਿੰਦਗੀ ਜੀਣ ਲਈ ਮਜਬੂਰ ਹਨ , ਜਿਹੜੇ ਸਿਸਟਮ ਅਧੀਨ ਸ਼ਰੇਆਮ ਸਾਡੀਆਂ ਧਿਆਂ ਭੈਣਾਂ ਦੀ ਬੇਪੱਤੀ ਹੋਈ ਪਰ ਕਿਸੇ ਇੱਕ ਵੀ ਦੋਸ਼ੀ ਨੂੰ ਸਜ਼ਾ ਨਹੀਂ ਹੋਈ । ਉਮੀਦ ਕਰਦੇ ਹਾਂ ਕੀ ਗੁਰਜੰਟ ਸਿੰਘ ਖਾਲਸਾ ਵੀ ਆਪਣੇ ਨਾਲ ਵਾਪਰੀ ਇਸ ਘਟਣਾ ਤੋਂ ਸਬਕ ਲੈਂਦੇ ਹੋਏ ਸਾਡੇ ਸਬ ਦੇ ਸਾਂਝੇ ਦੁਸ਼ਮਣ ਭਾਰਤੀ ਸਿਸਟਮ ਖ਼ਿਲਾਫ਼ ਆਪਣੀ ਲੜਾਈ ਲੜਣਗੇ ਤਾਂ ਜੋ ਸਾਡੀ ਸਿੰਘ (ਸ਼ੇਰ) ਬਿਰਤੀ ਦਾ ਪ੍ਰਗਟਾਵਾ ਹੋ ਸਕੇ ਅਤੇ ਜਲਦੀ ਤੋਂ ਜਲਦੀ ਸਿੱਖ ਕੋਮ ਦਿਆਂ ਗੁਲਾਮੀ ਦਿਆਂ ਜ਼ੰਜੀਰਾਂ ਨੂੰ ਤੋੜਿਆ ਜਾ ਸਕੇ। ਇਸ ਗੱਲ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕੀ ਅੱਜ ਕੋਮ ਵੀ ਬਹੁਤ ੲੈਸੇ ਲੋਕ ਹਨ ਜੋ ਜਾਂ ਸਰਕਾਰੀ ਦਵਾਬ ਹੇਠ ਜਾਂ ਕਿਸੇ ਲਾਲਚ ਵੱਸ ਕੋਮ ਵਿੱਚ ਫੁੱਟ ਪਾਊ ਕੰਮ ਕਰ ਰਹੇ ਹਨ ਪਰ ਸਾਨੂੰ ਸ਼ੇਰ ਵਾਂਗ ਉਸ ਤਾਕਤ ਤੇ ਹਮਲਾ ਕਰਨਾਂ ਚਾਹਿਦਾ ਹੈ ਜਿਹਦੀ ਕੁਹਾੜੀ ਦਾ ਇਹ ਲੋਕ ਦਸਤਾ ਬਣ ਰਹੇ ਹਨ । ਕਿਤੇ ਇਹ ਨਾਂ ਹੋਵੇ ਕੀ ਅਸੀਂ ਕੁੱਤੇ ਵਾਂਗ ਕੁਹਾੜੀ ਦੇ ਦਸਤੇ ਨੂੰ ਹੀ ਦੰਦੀਆਂ ਵੱਡ ਆਪਣੇ ਦੰਦ ਤੁੜਵਾ ਲਈਏ ਪਰ ਅਸਲ ਦੁਸ਼ਮਣ ਨੂੰ ਕੋਈ ਆਂਚ ਤੱਕ ਨਾਂ ਆਵੇ । 

Leave a Reply