ਪੰਜਾਬ ਨੂੰ ਭਾਰਤ ਦੇ ਚੁੰਗਲ ਤੋਂ ਅਜ਼ਾਦ ਕਰਾਉਣ ਲਈ ਪੰਥਕ ਏਕਤਾ ਦੀ ਭਾਵਨਾ ਤਹਿਤ ਸਿਖਸ ਫਾਰ ਜਸਟਿਸ ਦਾ ਸਹਿਯੋਗ ਦੇਣ ਦੀ ਅਪੀਲ

ਲੰਡਨ(ਜੁਲਾਈ੫) ੧੯੪੭ ਵਿੱਚ ਭਾਰਤ ਦੀ ਅਖੌਤੀ ਅਜ਼ਾਦੀ ਤੋਂ ਲੈ ਕੇ ਸਿੱਖ ਕੌਮ ਗੁਲਾਮੀ ਹੇਠ ਜੀਵਨ ਬਤੀਤ ਕਰ ਰਹੀ ਹੈ । ਆਪਣੇ ਆਪ ਨੂੰ ਦੁਨੀਆਂ ਦੀ ਸਭ ਤੋਂ ਵੱਡੀ ਡੈਮੋਕਰੇਸੀ ਕਹਿਣ ਵਾਲੇ ਭਾਰਤ ਵਿੱਚ ਸਿੱਖਾਂ ਨੂੰ ਆਪਣੇ ਹੱਕ ਮਨਾਉਣ ਲਈ ਹਰ ਵਾਰੀ ਜਦੋ ਜਹਿਦ ਕਰਨੀ ਪਈ ਹੈ । ਅਖੌਤੀ ਅਜ਼ਾਦੀ ਤੋਂ ਲੈ ਕੇ ਜੂਨ ੧੯੮੪ ਦੇ ਦਰਬਾਰ ਸਾਹਿਬ ਉੱਤੇ ਹਮਲੇ ਤੇ ਉੱਥੋਂ ਲੈ ਕੇ ਅੱਜ ਤੱਕ ਸਿੱਖ ਕੌਮ ਆਪਣੀ ਅਜ਼ਾਦੀ ਲਈ ਜੂਝ ਰਹੀ ਹੈ । 

ਅੱਜ ਵੀ ਸਿੱਖ ਕੌਮ ਦੀ ਜਨਮ ਤੇ ਕਰਮ ਭੂਮੀ ਪੰਜਾਬ ਤੇ ਸਿੱਖ ਕੌਮ ਧਾਰਮਿਕ, ਸਮਾਜਿਕ, ਆਰਥਿਕ ਤੇ ਸਭਿਆਚਾਰਕ ਤੌਰ ਤੇ ਭਾਰਤ ਸਰਕਾਰ ਦੇ ਘੋਰ ਹਮਲਿਆਂ ਦਾ ਸ਼ਿਕਾਰ ਹੈ । ਸਿੱਖ ਕੌਮ ਦੇ ਭਵਿੱਖ ਪ੍ਰਤੀ ਚਿੰਤਤ ਅਤੇ ਸਿੱਖ ਕੌਮ ਦੀ ਹੋਂਦ ਹਸਤੀ ਨੂੰ ਕਾਇਮ ਰੱਖਣ ਦੀ ਮਨ ਵਿੱਚ ਖਾਹਿਸ਼ ਰੱਖਣ ਵਾਲਾ ਅਤੇ ਕੌਮ ਦੀ ਚੜ੍ਹਦੀ ਕਲਾ ਚਾਹੁਣ ਵਾਲਾ ਹਰ ਸਿੱਖ ਆਪੋ ਆਪਣੇ ਤਰੀਕੇ ਨਾਲ ਸਿੱਖ ਕੌਮ ਨੂੰ ਭਾਰਤ ਸਰਕਾਰ ਦੀ ਗੁਲਾਮੀ ਦੇ ਜੂਲੇ ਵਿੱਚੋਂ ਕੱਢ ਕੇ ਸਿੱਖ ਕੌਮ ਨੂੰ ਅਜ਼ਾਦ ਦੇਖਣ ਦਾ ਖਾਹਿਸ਼ਮੰਦ ਹੈ । 

ਬੱਬਰ ਅਕਾਲੀ ਆਰਗੇਨਾਈਜ਼ੇਸ਼ਨ ਦੇ ਜਥੇਦਾਰ ਬਲਬੀਰ ਸਿੰਘ, ਜੋਗਾ ਸਿੰਘ, ਅਵਤਾਰ ਸਿੰਘ ਸੰਘੇੜਾ, ਜਥੇਦਾਰ ਗੁਰਮੇਜ ਸਿੰਘ ਗਿੱਲ ਪ੍ਰਧਾਨ ਮੰਤਰੀ ਜਲਾਵਤਨ ਸਰਕਾਰ, ਭਾਈ ਗੁਰਦੇਵ ਸਿੰਘ ਚੌਹਾਨ ਸ਼੍ਰੋਮਣੀ ਅਕਾਲੀ ਦਲ ਯੂ. ਕੇ., ਭਾਈ ਗੁਰਚਰਨ ਸਿੰਘ ਦਲ ਖਾਲਸਾ ਯੂ. ਕੇ., ਭਾਈ ਗੁਰਪ੍ਰੀਤ ਸਿੰਘ ਕੇਸਰੀ ਲਹਿਰ ਯੂ. ਕੇ., ਭਾਈ ਤਰਸੇਮ ਸਿੰਘ ਦਿਓ,  ਇਹਨਾਂ ਪ੍ਰਮੁਖ ਸਿੱਖ ਆਗੂਆਂ  ਵਲੋ ਜਾਰੀ ਕੀਤੇ ਸਾਂਝੇ ਬਿਆਨ ਵਿੱਚ ਕਿਹਾ “ਵਿਸਾਖੀ ੧੯੭੮ ਤੋਂ ਮੌਜੂਦਾ ਸਿੱਖ ਸੰਘਰਸ਼ ਦੇ ਅਰੰਭ ਤੋਂ ਲੈ ਕੇ ਅੱਜ ਤੱਕ ਵੱਖ ਵੱਖ ਜਥੇਬੰਦੀਆਂ ਆਪੋ ਆਪਣੇ ਤਰੀਕੇ ਨਾਲ ਆਪਣੇ ਅਜ਼ਾਦ ਘਰ ਖਾਲਿਸਤਾਨ ਦੀ ਪ੍ਰਾਪਤੀ ਲਈ ਜਦੋਜਹਿਦ ਕਰ ਰਹੀਆਂ ਹਨ ਤੇ ਅਸੀਂ ਆਪਣੀ ਅਜ਼ਾਦੀ ਲਈ ਕੋਸ਼ਿਸ਼ ਕਰ ਰਹੀਆਂ ਜਥੇਬੰਦੀਆਂ ਦੀ ਕੌਮ ਪ੍ਰਤੀ ਕੀਤੀ ਸੇਵਾ ਦਾ ਸਤਿਕਾਰ ਕਰਦੇ ਹਾਂ ਤੇ ਪੰਥਕ ਏਕਤਾ ਦੀ ਭਾਵਨਾ ਨਾਲ ਸਮੂਹ ਜਥੇਬੰਦੀਆਂ ਨਾਲ ਮਿਲ ਕੇ ਪੰਜਾਬ ਨੂੰ ਭਾਰਤ ਸਰਕਾਰ ਦੇ ਚੁੰਗਲ ਤੋਂ ਅਜ਼ਾਦ ਦੇ ਚਾਹਵਾਨ ਹਾਂ । 

ਅਮਰੀਕਾ ਦੀ ਸੰਸਥਾ ਸਿੱਖ ਫਾਰ ਜਸਟਿਸ ਵੱਲੋਂ ਪਿਛਲੇ ਕੁਝ ਸਮੇਂ ਤੋਂ ਪੰਜਾਬ ਨੂੰ ਭਾਰਤ ਦੇ ਚੁੰਗਲ ਤੋਂ ਅਜ਼ਾਦ ਕਰਨ ਲਈ ਜਮਹੂਰੀ ਤਰੀਕੇ ਨਾਲ ਜਦੋਜਹਿਦ ਕਰ ਰਹੀ ਹੈ ਅਤੇ ਅੰਤਰਰਾਸ਼ਟਰੀ ਕਾਨੂੰਨਾਂ ਤਹਿਤ ਸਿੱਖਾਂ ਵਿੱਚ ਗੈਰ ਸਰਕਾਰੀ ਰੈਫਰੰਡਮ ਕਰਾਉਣ ਦਾ ਜਤਨ ਕਰ ਰਹੀ ਹੈ । ਅਸੀਂ ਉਹਨਾਂ ਦੀ ਸਿੱਖ ਕੌਮ ਦੀ ਅਜ਼ਾਦੀ ਲਈ ਕੀਤੇ ਜਾ ਰਹੇ ਇਹਨਾਂ ਯਤਨਾਂ ਦੀ ਸ਼ਲਾਘਾ ਕਰਦੇ ਹਾਂ ਤੇ ਪੰਥਕ ਏਕਤਾ ਦੀ ਭਾਵਨਾ ਨਾਲ ਉਹਨਾਂ ਦਾ ਹਰ ਸੰਭਵ ਸਹਿਯੋਗ ਕਰਨ ਦਾ ਭਰੋਸਾ ਦਿੰਦੇ ਹਾਂ ।

ਇਸੇ ਸੰਦਰਭ ਵਿੱਚ ੧੨ ਅਗਸਤ ਨੂੰ ਸਿੱਖ ਫਾਰ ਜਸਟਿਸ ਵੱਲੋਂ ਲੰਡਨ ਵਿੱਚ ਇੱਕ ਕਾਨਫਰੰਸ ਆਯੋਜਿਤ ਕੀਤੀ ਜਾ ਰਹੀ ਹੈ । ਸਾਡੀ ਇੰਗਲੈਂਡ ਅਤੇ ਯੂਰਪ ਵਿੱਚ ਵਸਦੇ ਸਮੂਹ ਸਿੱਖਾਂ ਨੂੰ ਬੇਨਤੀ ਹੈ ਕਿ ਉਹ ਸਿੱਖਾਂ ਦੀ ਅਜ਼ਾਦੀ ਲਈ ਆਪਣੇ ਤਰੀਕੇ ਨਾਲ ਜਦੋਜਹਿਦ ਕਰ ਰਹੀ ਸਿੱਖ ਫਾਰ ਜਸਟਿਸ ਦਾ ਸਾਥ ਦੇਣ ਤੇ ਸਿੱਖਾਂ ਦੀ ਅਜ਼ਾਦੀ ਪ੍ਰਾਪਤੀ ਦੇ ਮਿਸ਼ਨ ਵਿੱਚ ਆਪਣਾ ਬਣਦਾ ਯੋਗਦਾਨ ਪਾਉਣ ।”

Leave a Reply