ਲੰਡਨ ਦੀਆ ਸੜਕਾਂ ਤੇ ਲੱਗੇ ਸੰਤ ਬਾਬਾ ਜਰਨੈਲ ਸਿੰਘ ਦੀ ਤਸਵੀਰ ਵਾਲੇ “ਲੰਡਨ ਐਲਾਨਨਾਮੇ” ਵਾਲ਼ੇ ਬੋਰਡ

ਲੰਡਨ (ਜੁਲਾਈ ੨੫) ਮਨੁੱਖੀ ਅਧਿਕਾਰਾਂ ਅਤੇ ਪੰਜਾਬ  ਦੀ ਆਜ਼ਾਦੀ ਲਯੀ ਸੰਗਰਸ਼ ਕਰ ਰਹੀ ਸੰਸਥਾ ਸਿੱਖ ਫਾਰ ਜਸਟਿਸ ਵੱਲੋਂ ਰੈਫਰੰਡਮ ੨੦੨੦ ਦੀ ਲਹਿਰ ਨੂੰ ਅੱਗੇ ਤੋਰਦੇ ਹੋਏ ੧੨ ਅਗਸਤ ਨੂੰ  ਯੂ ਕੇ  ਦੀ ਧਰਤੀ ਤੇ “ਲੰਡਨ ਐਲਾਨਨਾਮਾ” ਕੀਤਾ ਜਾ ਰਿਹਾ ਹੈ । ਜਿਸ ਵਿਚ ਪੰਜਾਬ ਦੀ ਆਜ਼ਾਦੀ ਦਾ ਕੇਸ ਪੂਰੀ ਦੁਨੀਆ ਦੇ ਸਾਹਮਣੇ ਰੱਖਿਆ ਜਾਵੇਗਾ ।

ਜਿਵੇਂ ਜਿਵੇਂ ਭਾਰਤ ਸਰਕਾਰ ਵਲੋਂ ਇਸ ਪ੍ਰੋਗਰਾਮ ਨੂੰ ਰੱਦ ਕਰਵਾਉਣ ਲਈ ਜ਼ੋਰ ਲਾਇਆ ਜਾ ਰਿਹਾ ਹੈ ਉਵੇਂ ਉਵੇਂ ਸਿੱਖ ਸੰਗਤਾਂ ਵਲੋਂ ਇਸ ਪ੍ਰੋਗਰਾਮ ਪ੍ਰਤੀ ਵੱਡਾ ਉਤਸ਼ਾਹ ਦਿਖਾਇਆ ਜਾ ਰਿਹਾ ਹੈ ।

ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਤਸਵੀਰ ਵਾਲੇ ਲੰਡਨ ਐਲਾਨਨਾਮੇ ਦੇ ਵੱਡੇ ਬਿਲ ਬੋਰਡ ਸੈਂਟਰ ਲੰਡਨ ਦੇ ਪ੍ਰਮੁੱਖ ਸ਼ਹਿਰਾਂ ਵਿਚ ਆਮ ਦੇਖੇ ਜਾ ਸਕਦੇ ਹਨ, ਜਿਸ ਕਾਰਨ ਪੂਰੇ ਭਾਰਤੀ ਸਿਸਟਮ ਅਤੇ ਉਹਨਾਂ ਦੇ ਪਿਆਦਿਆਂ ਦੀ ਰਾਤਾਂ ਦੀ ਨੀਂਦ ਹਰਾਮ ਹੋ ਰਹੀ ਹੈ । ਸਿਖਸ ਫ਼ਾਰ ਜਸਟਿਸ ਦੀ ਟੀਮ ਵਲੋਂ ਦਿਤੀ ਜਾਣਕਾਰੀ ਮੁਤਾਬਕ ਯੂ ਕੇ ਦੇ ਸਮੂਹ ਗੁਰਦਵਾਰਿਆਂ ਦੇ ਨਾਲ ਨਾਲ ਪੂਰੇ ਯੂਰੋਪ ਭਰ ਵਿਚੋਂ ਵੀ ਸਿੱਖ ਸੰਗਤਾਂ ਕੋਚਾਂ ਰਾਹੀਂ ਇਸ ਪ੍ਰੋਗਰਾਮ ਵਿਚ ਵੱਡੀ ਗਿਣਤੀ ਵਿਚ ਪਹੁੰਚ ਰਹੀਆਂ ਹਨ । 

Leave a Reply