ਸ਼ਹੀਦੀ_6_ਅਗਸਤ_1991 ਸ਼ਹੀਦ ਭਾਈ ਅਵਤਾਰ ਸਿੰਘ ਸ਼ਤਰਾਣਾ

ਪੰਜਾਬ ਪੁਲਿਸ ਦੇ ਕਹਿਰ ਦੇ ਸ਼ਿਕਾਰ ਭਾਈ ਅਵਤਾਰ ਸਿੰਘ ਜੀ ਸ਼ਤਰਾਣਾ ਦੀ #ਲਹੁ_ਭਿਜੀ_ਦਾਸਤਾਨ |

ਭਾਈ ਅਵਤਾਰ ਸਿੰਘ ਜੀ ਸ਼ਤਰਾਣਾ ਜੀ ਨੂੰ ਪੁਲਿਸ ਨੇ ਸ਼ਹੀਦ ਕੀਤਾ ਸੀ ਇਹ ਗਲ ਸਾਫ਼ ਹੈ ਕੀ ਓਨਾਂ ਦਾ ਨਾ ਹੀ ਕਿਸੇ ਸਮਰਥਕਾਂ ਨਾਲ ਜਾਂ ਆਪਣੇ ਸਕੇ ਸਨ੍ਬ੍ਧੀਆਂ ਨਾਲ ਕਿਸੇ ਕਿਸਮ ਦਾ ਝਗੜਾ ਸੀ ਅਤੇ ਨਾਂ ਕਿਸੇ ਖਾੜਕੂ ਜਥੇਬੰਦੀ ਵਲੋਂ ਓਨਾਂ ਨੂੰ ਸ਼ਹੀਦ ਕੀਤਾ ਗਇਆ ਜੋ ਕੀ ਕਿਸੇ ਖਾੜਕੂ ਜਥੇਬੰਦੀ ਤੇ ਇਲਜਾਮ ਲਾਇਆ ਜਾ ਸਕੇ |

ਭਾਈ ਅਵਤਾਰ ਸਿੰਘ ਜੀ ਜ਼ਿਲਾ ਪਟਿਆਲਾ ਦੇ ਇਕ ਪਿੰਡ ਸ਼ਤਰਾਣਾ ਦੇ ਹੀ ਭਾਈ ਜਰਨੈਲ ਸਿੰਘ ਸ਼ਤਰਾਣਾ ਖਾਲਿਸਤਾਨ ਕਮਾਂਡੋ ਫੋਰਸ ਦੇ ਲੇਫ੍ਟਿਨੇੰਟ ਜਨਰਲ (ਪੰਜਵੜ ਜਥੇਬੰਦੀ ) ਦੇ ਸਕੇ ਭਾਈ ਸਨ | ਭਾਈ ਅਵਤਾਰ ਸਿੰਘ ਜੀ ਲਹਰਾ ਗਾਗਾ ਹਲਕੇ ਤੋਂ ਪੰਜਾਬ ਵਿਧਾਨ ਸਭਾ ਲਈ ਖੜੇ ਹੋਏ ਸੀ |ਭਾਈ ਸਾਹਿਬ ਜੀ 25 ਜੁਲਾਈ 1991 ਨੂੰ 10 ਬਜੇ ਪੱਤਰਾਂ ਰੋੜ ਤੋਂ ਐਸ ਐਚ ਓ ਸੁਖਵਿੰਦਰ ਸਿੰਘ ਦੇ ਅਧੀਨ ਪੁਲਿਸ ਨੇ ਚੂਕ ਲਇਆ ਅਤੇ ਪੁਲਿਸ ਸਟੇਸ਼ਨ ਪਤਰਾਂ ਲੈ ਗਏ |
ਓਸੇ ਹੀ ਦਿਨ ਸੀ ਆਈ ਏ ਹੇਡ ਕਵਾਟਰ ਪਟਿਆਲਾ ਤਬਦੀਲ ਕਰ ਦਿਤਾ ਪੁਲਿਸ ਦੀ ਏਸ ਸਾਰੀ ਕਾਰਵਾਈ ਨੂੰ ਪਿੰਡ ਪੈਂਡ ਦੇ ਰਹਿਣ ਬਾਲੇ ਗੁਰਨਾਮ ਸਿੰਘ ਅਤੇ ਅਜੀਤ ਸਿੰਘ ਜੋ ਪੀ ਆਰ ਟੀ ਸੀ ਦੇ ਕੰਡਕਟਰ ਅਤੇ ਡਰਾਈਵਰ ਸਨ ਪੱਤਰਾਂ ਰੋੜ ਤੇ ਪੁਲਿਸ ਨੂੰ ਆਪਣੀ ਹਿਰਾਸਤ ਚ ਲੈਂਦੇ ਵੇਖਿਆ ਸੀ |
ਸ਼ਤਰਾਣਾ ਦੇ ਚਾਰੇ ਪਾਸੇ ਦੇ ਦਰਜਨਾ ਲੋਕੀ ਇਕਠੇ ਹੋਏ ਤੇ ਫੋਰਨ ਭਾਈ ਸਾਹਿਬ ਜੀ ਦੀ ਰਿਹਾਈ ਦੀ ਮੰਗ ਰਖੀ ਜੋ ਕੀ ਨਿਜਾਇਜ ਤਰੀਕੇ ਨਾਲ ਹਿਰਾਸਤ ਚ ਰਖੇ ਹੋਏ ਸੀ |
ਪਿੰਡ ਸ਼ਤਰਾਣਾ ਦੇ ਨੇੜੇ ਲਗਦੇ ਸਾਰੇ ਪਿੰਡ ਦੇ ਸਰਪੰਚ ਇਕਠੇ ਹੋ ਕੇ ਚੰਡੀਗੜ, ਅਤੇ ਪਟਿਆਲਾ ਪੁਲਿਸ ਦੇ ਆਲਾ ਅਫਸਰਾਂ ਨੂੰ ਵੀ ਮਿਲੇ ਪਰ ਭਾਰਤ ਸਰਕਾਰ ਦੇ ਇਕ ਬਾਮਨ ਅਧਿਕਾਰੀ ਐਸ ਐਸ ਪੀ ਸਤੀਸ਼ ਕੁਮਾਰ ਸ਼ਰਮਾ ਨੇ ਭਾਈ ਅਵਤਾਰ ਸਿੰਘ ਜੀ ਬਾਰੇ ਸਰਪੰਚਾ ਨਾਲ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਗਲ ਕਰਨੋ ਸਾਫ਼ ਇਨਕਾਰ ਕਰ ਦਿਤਾ |ਇਸਦੇ ਵਾਵਜੂਦ 31 ਜੁਲਾਈ 1991 ਭਾਈ ਅਵਤਾਰ ਸਿੰਘ ਜੀ ਦੇ ਪਿਤਾ ਸਰਦਾਰ ਕੇਹਰ ਸਿੰਘ ਜੀ ਨੂੰ ਚੂਕ ਲਇਆ |
6 ਅਗਸਤ 1991 ਨੂੰ ਪਟਿਆਲਾ ਸੀ ਆਈ ਏ ਇੰਸਪੇਕ੍ਟਰ ਗੁਰਨਾਮ ਸਿੰਘ ਅਤੇ ਪੁਲਿਸ ਏਫ਼ ਆਈ ਆਰ ਅਤੇ ਸੀ ਆਈ ਏ ਇੰਸਪੇਕ੍ਟਰ ਗੁਰਨਾਮ ਸਿੰਘ ਨੇ ਦਸਿਆ ਕੀ ਗੁਰਦਿਆਲ ਪੁਰ ਦੇ ਨੇੜੇ ਇਕ ਖਾੜਕੂ ਅਵਤਾਰ ਸਿੰਘ ਨੂੰ ਪੁਲਿਸ ਨਾਲ ਮੁਠਭੇੜ ਦੁਰਾਨ ਮਾਰ ਗਿਰਾਇਆ ਗਇਆ ਹੈ ਇਹ ਇਕ ਨਵੀਂ ਕਹਾਨੀ ਗੰਡ ਦਿਤੀ ਗਈ ਸੀ ਕੀ ਅਵਤਾਰ ਸਿੰਘ ਸਵੇਰੇ 6 ਅਗਸਤ ਨੂੰ ਪੁਛ ਤਾਛ ਤੋਂ ਪਤਾ ਲਗਾ ਸੀ ਕੀ 10 ਵਜੇ ਕੁਝ ਖਾੜਕੂ ਸਿੰਘ ਓਨਾਂ ਨੂੰ ਮਿਲਣ ਵਾਸਤੇ ਆਉਣ ਵਾਲੇ ਹਨ ਜਦ ਪੁਲਿਸ ਭਾਈ ਅਵਤਾਰ ਸਿੰਘ ਨੂੰ ਆਪਣੀ ਜਿਪਸੀ ਚ ਬੈਠਾ ਕੇ ਓਸ ਜਗ੍ਹਾ ਲੈ ਗਈ ਤਾਂ ਓਥੇ ਇਕ ਮੁਠਭੇੜ ਸ਼ੁਰੂ ਹੋ ਗਈ ਅਤੇ ਕ੍ਰਾਸ ਫਾਇਰਿੰਗ ਚ ਹੀ ਭਾਈ ਅਵਤਾਰ ਸਿੰਘ ਜੀ ਸ਼ਤਰਾਣਾ ਸ਼ਹੀਦ ਹੋ ਗਏ |
ਸਚ ਜੋ ਅਖਾਂ ਤੋਂ ਓਲੇ ਰਖਿਆ ਗਇਆ
ਅਸਲ ਚ ਭਾਈ ਅਵਤਾਰ ਸਿੰਘ ਜੀ ਨੂੰ ਪੁਲਿਸ ਨੇ ਆਪਣੀ ਹਿਰਾਸਤ ਚ ਹੀ ਸ਼ਹੀਦ ਕਰ ਦਿਤਾ ਸੀ |ਤਿਨ ਲੋਕਾਂ ਨੇ ਭਾਈ ਅਵਤਾਰ ਸਿੰਘ ਜੀ ਨੂੰ 25 ਜੁਲਾਈ ਨੂੰ ਪੁਲਿਸ ਹਿਰਾਸਤ ਚ ਵੇਖਿਆ ਸੀ |5 ਅਗਸਤ ਨੂੰ ਪੰਜਾਬ ਦੇ ਰਾਜਪਾਲ ਦੇ ਸਲਹਾਕਾਰ ਅਨੁਸਾਰ ਓਨਾਂ ਪੁਲਿਸ ਦੇ ਆਲਾ ਅਫਸਰਾਂ ਨਾਲ ਗਲ ਕੀਤੀ ਸੀ ਓਨਾਂ ਸ਼ਤਰਾਣਾ ਦੇ ਸਰਪੰਚਾ ਨੂੰ ਭਰੋਸਾ ਦਿਤਾ ਸੀ ਕੀ ਐਨਾਂ 6 ਅਗਸਤ ਨੂੰ ਅਦਾਲਤ ਚ ਪੇਸ਼ ਕੀਤੇ ਤਥਾਂ ਤੋਂ ਪਤਾ ਲਗਾ ਕੀ ਭਾਈ ਅਵਤਾਰ ਸਿੰਘ ਜੀ ਪੁਲਿਸ ਹਿਰਾਸਤ ਚ ਸ਼ਹੀਦ ਹੋਏ ਸੀ |
ਪਿੰਡ ਸ਼ਤਰਾਣਾ ਦੇ ਅਤੇ ਲਾਗੇ ਦੇ ਭਾਰੀ ਇਕਠ ਨੇ 2 ਅਗਸਤ ਤੋਂ 6 ਅਗਸਤ ਤਕ ਪਤਰਾਂ ਪੁਲਿਸ ਸਟੇਸ਼ਨ ਨੂੰ ਘਰੀ ਰਖਿਆ ਸੀ ਭਾਈ ਅਵਤਾਰ ਸਿੰਘ ਜੀ ਸ਼ਤਰਾਣਾ ਦੇ ਪਿਤਾ ਕੇਹਰ ਸਿੰਘ ਜੀ ਦੀ ਰਿਹਾਈ ਵਾਸਤੇ ਤਦ ਜਾ ਕੇ ਕੀਤੇ ਰਿਹਾਈ ਹੋਣ ਮਗਰੋਂ ਭਾਈ ਅਵਤਾਰ ਸਿੰਘ ਜੀ ਦੇ ਅੰਤਮ ਸੰਸਕਾਰ ਕਰ ਸਕੇ ਸੀ |
ਭਾਈ ਅਵਤਾਰ ਸਿੰਘ ਜੀ ਦੇ ਸ਼ਹੀਦੀ ਸਰੂਪ ਤੇ ਪਾਏ ਪੁਲਿਸ ਦੇ ਅਤਿਆਚਾਰ ਦੀ ਕਹਾਣੀ ਆਪ ਬਿਆਨ ਕਰ ਰਿਹੇ ਸੀ , ਜੋ ਪੁਲਿਸ ਕਹਿੰਦੀ ਸੀ ਕੀ ਮੁਠਭੇੜ ਚ ਸ਼ਹੀਦ ਹੋਏ ਹਨ ਪਰ ਸ਼ਹੀਦੀ ਸਰੂਪ ਤੇ ਕੋਈ ਗੋਲੀ ਦਾ ਨਿਸ਼ਾਨ ਤਕ ਨਹੀ ਸੀ | ਭਾਈ ਸਾਹਿਬ ਜੀ ਦੇ ਸ਼ਰੀਰ ਨੂੰ ਗਰਮ ਪ੍ਰੇਸਾਨ ਨਾਲ ਕਹਿਰ ਢਾਹਿਆ ਗਇਆ ਸਾਫ਼ ਦਿਸਦਾ ਸੀ, ਦੋਵੇ ਬਾਹਾਂ ਤੋੜ ਦਿਤੀਆਂ ਹੋਈਆਂ ਸੀ ਸ਼ਰੀਰ ਤੇ ਥਾਂ ਥਾਂ ਤੇ ਕਟ ਲਗੇ ਹੋਏ ਸੀ , ਚਮੜੀ ਗਰਮ ਲੋਹੇ ਦੀਆਂ ਰਾਡਾਂ ਨਾਲ ਸੜੀ ਹੋਈ ਦਿਸਦੀ ਸੀ |
ਏਸ ਤਰ੍ਹਾਂ ਦਾ ਅਤਿਆਚਾ ਕੀਤਾ ਗਇਆ ਹੋਇਆ ਸੀ ਕੀ ਵੇਖਣ ਵਾਲੇ ਇਕ ਮਿੰਟ ਵੀ ਝਲ ਨਹੀ ਸੀ ਰਿਹੇ | ਓਨਾਂ ਦੇ ਸ਼ਹੀਦੀ ਸਰੂਪ ਤੋਂ ਆਪ ਹੀ ਪਤਾ ਲਗ ਸਕਦਾ ਹੈ ਕੀ ਭਾਈ ਅਵਤਾਰ ਸਿੰਘ ਜੀ ਸ਼ਤਰਾਣਾ ਜੀ ਨਾਲ ਕੀ ਕਹਿਰ ਵਾਰਤਾਇਆ ਗਿਆ ਸੀ |
🌹ਕੋਟਨ ਕੋਟ ਪ੍ਰਣਾਮ ਗੁਰੂ ਦੇ ਸਿੰਘ ਦੀ ਸ਼ਹੀਦੀ ਨੂੰ 🌹

Leave a Reply