ਲੰਡਨ ਦੀ ਧਰਤੀ ਤੇ ਹੋਇਆ ਰਿਕਾਰਡ ਤੋੜ ਇਕੱਠ !

ਲੰਡਨ (ਅਗਸਤ 13) ਪੰਜਾਬ ਦੀ ਅਜ਼ਾਦੀ ਲਈ ਚਲ ਰਹੀ ਮੁਹਿੰਮ ਰਿਫਰੈੰਡਮ ੨੦੨੦ ਦੇ ਲੰਡਨ ਐਲਾਨਨਾਮੇ ਵਿੱਚ ਦੇਸ਼ਾਂ ਵਿਦੇਸ਼ਾਂ ਤੋੋੰ ਸਿੱਖ ਸੰਗਤਾਂ ਹੁਮ ਹੁਮਾ ਕੇ ਪਹੁੰਚੀਆਂ । ਪੰਜਾਬ ਦੀ ਅਜ਼ਾਦੀ ਦੇ ਸੰਬੰਧ ਵਿੱਚ ਵਿਦੇਸ਼ਾਂ ਦੀ ਧਰਤੀ ਤੇ ਹੋਣ ਵਾਲਾ ਇਹ ਪਹਿਲਾ ਵੱਡਾ ਰਾਜਨੀਤਕ ਇਕੱਠ ਸੀ । ਲੰਡਨ ਵਿੱਚ ਹੋਏ ਇਸ ਇਤਿਹਾਸਿਕ ਇਕੱਠ ਨੇ ਸਾਬਿਤ ਕਰ ਦਿੱਤਾ ਹੈ ਕੀ ਕੋਮ ਦਾ ਬੱਚਾ ਬੱਚਾ ਪੰਜਾਬ ਨੂੰ ਅਜ਼ਾਦ ਕਰਾਉਣਾ ਚਾਹੁੰਦਾ ਹੈ । ਸੰਗਤਾਂ ਤੇ ਇਸ ਵੰਡੇ ਇਕੱਠ ਵਿੱਚ ਸਿੱਖਸ ਫਾਰ ਜਸਟਿਸ ਵੱਲੋਂ ਤਿੰਨ ਮਤੇ ਪਾਸ ਕੀਤੇ ਗਏ ਜਿਸਨੂੰ ਸਮੁੱਚੀ ਸੰਗਤ ਨੇ ਜੈਕਾਰਿਆਂ ਦੀ ਗੂੰਜ ਨਾਲ ਪ੍ਰਵਾਨਗੀ ਦਿੱਤੀ । 

“ਲੰਡਨ ਐਲਾਨਨਾਮੇ” ਮੋਕੇ ਸੰਗਤਾਂ ਦਾ ਜੋਸ਼
ਗਿਣਤੀ ਤਸਵੀਰਾਂ ਦੀ ਜੁਬਾਨੀ

ਸੰਗਤਾਂ ਤੇ ਇਸ ਵੰਡੇ ਇਕੱਠ ਵਿੱਚ ਸਿੱਖਸ ਫਾਰ ਜਸਟਿਸ ਵੱਲੋਂ ਤਿੰਨ ਮਤੇ ਪਾਸ ਕੀਤੇ ਗਏ ਜਿਸਨੂੰ ਸਮੁੱਚੀ ਸੰਗਤ ਨੇ ਜੈਕਾਰਿਆਂ ਦੀ ਗੂੰਜ ਨਾਲ ਪ੍ਰਵਾਨਗੀ ਦਿੱਤੀ । 

ਪਾਸ ਕੀਤੇ ਗਏ ਮਤੇ –

1. ਪਹਿਲੇ ਮਤੇ ਵਿਚ ਐਲਾਨ ਕੀਤਾ ਗਿਆ ਕਿ ਨਵੰਬਰ 2020 ਵਿਚ ਪੰਜਾਬ ਨੂੰ ਭਾਰਤ ਤੋਂ ਅਜ਼ਾਦ ਕਰਾਉਣ ਲਈ ਗੈਰ-ਸਰਕਾਰੀ ਰਾਇਸ਼ੁਮਾਰੀ ਕਰਵਾਈ ਜਾਵੇਗੀ। ਇਹ ਰਾਏਸ਼ੁਮਾਰੀ ਪੂਰੀ ਦੁਨੀਆ ਵਿਚ ਕਰਾਉਣ ਦਾ ਐਲਾਨ ਕੀਤਾ ਗਿਆ।

2. ਦੂਜੇ ਮਤੇ ਵਿਚ ਐਲਾਨ ਕੀਤਾ ਗਿਆ ਕਿ ਇਸ ਗੈਰ-ਸਰਕਾਰੀ ਰਾਇਸ਼ੁਮਾਰੀ ਦੇ ਨਤੀਜਿਆਂ ਦੇ ਅਧਾਰ ‘ਤੇ ਪੰਜਾਬ ਦੀ ਅਜ਼ਾਦੀ ਦਾ ਦਾਅਵਾ ਸੰਯੁਕਤ ਰਾਸ਼ਟਰ ਵਿਚ ਲਜਾਇਆ ਜਾਵੇਗਾ।

3. ਤੀਜੇ ਮਤੇ ਵਿਚ ਐਲਾਨ ਕੀਤਾ ਗਿਆ ਕਿ ਜਦੋਂ ਤਕ ਪੰਜਾਬ ਨੂੰ ਅਜ਼ਾਦੀ ਨਹੀਂ ਮਿਲ ਜਾਂਦੀ ਉਸ ਸਮੇਂ ਤਕ ਸੰਘਰਸ਼ ਜਾਰੀ ਰਹੇਗਾ।

Leave a Reply