ਿਬ੍ਰਟਿਸ਼ ਦੇ ਿਵਦੇਸ਼ ਦਫਤਰ ਨੇ ਲੰਡਨ ਐਲਾਨਨਾਮੇ ਤੋਂ ਬਾਅਦ ਿਸੱਖਸ ਫੋਰ ਜਸਟਿਸ ਨੂੰ 17 ਅਗਸਤ ਨੂੰ ਲਿਖੀ ਚਿੱਠੀ

ਨਿਊਯਾਰਕ( ਅਗਸਤ 17) ਭਾਰਤੀ ਸਰਕਾਰ ਦੇ ਜ਼ਬਰਦਸਤ  ਵਿਰੋਧ ਦੇ ਬਾਵਜੂਦ 12 ਅਗਸਤ ਨੂੰ ਲੰਡਨ ਿਵਖੇ ਹੋਏ ਖਾਲਿਸਤਾਨ ਦੇ ਐਲਾਨਨਾਮੇ ਤੋਂ ਬਾਅਦ ਿਬ੍ਰਟਿਸ਼ ਦੇ ਿਵਦੇਸ਼ ਦਫਤਰ ਵੱਲੋਂ 17 ਅਗਸਤ ਨੂੰ ਿਸੱਖਸ ਫੋਰ ਜਸਟਿਸ ਨੂੰ ਲਿਖੀ ਚਿੱਠੀ ਰਾਹੀਂ ਭਾਰਤ ਸਰਕਾਰ ਨੂੰ ਨਸੀਹਤ

“ਅਸੀਂ ਹਮੇਸ਼ਾਂ ਹੀ ਮੁਲਖਾਂ ਨੂੰ ਪ੍ਰੇਰਣਾ ਕਰਦੇ ਹਾਂ ਕਿ ਉਹਨਾਂ ਦੇ ਮੁਲਖਾਂ ਦੇ ਕਾਨੂੰਨ, ਅੰਤਰਰਾਸ਼ਟਰੀ ਮਨੁੱਖੀ ਅਧਿਕਾਰਾਂ ਦੇ ਮਿਆਰ ‘ਤੇ ਹੋਣ। ਿੲਹ ਜ਼ਰੂਰੀ ਹੈ ਕਿ ਮਨੁੱਖੀ ਅਧਿਕਾਰਾਂ ਦੀ ਹੋਈ ਉਲੰਘਣਾ ਦੇ ਿਕਸੇ ਵੀ ਿੲਲਜਾਮ ਦੀ ਖੁੱਲੀ, ਜਲਦੀ ਅਤੇ ਜਨਤਕ ਤੋਰ ਤੇ ਤਫਸ਼ੀਸ਼ ਹੋਣੀ ਜ਼ਰੂਰੀ ਹੈ।

ਯਕੀਨੀ ਤੋਰ ਤੇ ਅਸੀਂ ਪ੍ਰੇਰਣਾ ਕਰਦੇ ਹਾਂ ਕਿ ਦੋਨੇ ਧਿਰਾਂ ਿਵਚ ਹੋਇਆ ਆਪਸੀ ਮਤਭੇਦ ਸਿਰਫ ਗੱਲ ਬਾਤ ਰਾਹੀਂ ਹੀ ਦੂਰ ਕੀਤਾ ਜਾਵੇ”

ਿਬ੍ਰਟਿਸ਼ ਦੇ ਿਵਦੇਸ਼ ਦਫਤਰ ਵੱਲੋਂ ਲਿਖੀ ਚਿੱਠੀ ਅਨੁਸਾਰ “ਡਿਵਲਪਮੈਂਟ ਸੈਕਟਰੀ ਨੂੰ ਸਿਖਾਂ ਦੇ ਸਵੈ ਨਿਰਣੇ ਦੇ ਅਧਿਕਾਰ ਦੀ ਚੱਲ ਰਹੀ ਮੁਹਿੰਮ ਅਤੇ 12 ਅਗਸਤ ਨੂੰ ਹੋਣ ਵਾਲੇ ਲੰਡਨ ਐਲਾਨਨਾਮੇ ਬਾਰੇ 4 ਜੁਲਾਈ ਨੂੰ ਲਿਖੀ ਈ-ਮੇਲ ਰਾਹੀਂ ਜਾਣਕਾਰੀ ਦੇਣ ਲਈ ਤੁਹਾਡਾ ਧੰਨਵਾਦ। ਿਵਦੇਸ਼ੀ ਅਤੇ ਕੋਮਨਵੈਲਥ ਦਫਤਰ ਵਿਚ ਭਾਰਤ ਦੇ ਡੈਸਕ ਅਫਸਰ ਵਜੋਂ ਮੈਂ ਤੁਹਾਨੂੰ ਜਵਾਬ ਦੇ ਰਿਹਾ ਹਾਂ। 

ਤੁਸੀਂ ਇਹ ਜਾਣ ਚੁੱਕੇ ਹੋਵੋਗੇ ਕੀ 12 ਅਗਸਤ ਦਾ ਲੰਡਨ ਐਲਾਨਨਾਮਾ ਸੰਪੂਰਨ ਹੋ ਚੁੱਕਾ ਹੈ। 

ਯੂ.ਕੇ ਆਪਣੇ ਦੇਸ਼ ਵਿਚ ਲੰਬੇ ਸਮੇਂ ਤੋਂ ਚੱਲੀ ਆ ਰਹੀ ਪ੍ਰੰਪਰਾ ਤੇ ਮਾਨ ਮਹਿਸੂਸ ਕਰਦਾ ਹੈ ਿਕ ਿੲੱਥੇ ਲੋਕਾਂ ਨੂੰ ਇਕੱਠੇ ਹੋਣ ਅਤੇ ਆਪਣੇ ਵਿਚਾਰ ਰੱਖਣ ਦੀ ਅਜ਼ਾਦੀ ਹੈ। ਪਰ ਇਹ ਸੰਤੁਲਨ ਹੋਣਾ ਵੀ ਜਰੂਰੀ ਹੈ ਕਿ ਪ੍ਰਦਰਸ਼ਨਕਾਰੀਆਂ ਦੇ ਅਧਿਕਾਰ ਆਮ ਲੋਕਾਂ ਨੂੰ ਆਪਣੇ ਕੰਮਾਂ ਕਾਰਾਂ ਤੇ ਜਾਣ ਵਿਚ ਰੁਕਾਵਟ ਜਾਂ ਕੋਈ ਡਰ ਪੈਦਾ ਨਾ ਕਰਨ।

ਤੁਹਾਡੇ ਵੱਲੋਂ ਲਿਖੀ ਚਿੱਠੀ ਦੇ ਿਵਚ ਿਸੱਖਾਂ ਦੇ ਚਿੰਤਾਪੂਰਵਕ ਮੁੱਦਿਆਂ ਿਜਹਨਾ ਿਵਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਿਵਸ਼ੇ ਬਾਰੇ ਗੱਲ ਬਾਤ ਕਰਨ ਦੀ ਮੰਗ ਕੀਤੀ ਸੀ। ਿੲੰਗਲੈਂਡ ਦੀ ਸਰਕਾਰ 1984 ਦੀਆ ਘਟਨਾਵਾਂ, ਜਿਸ ਿਵਚ ਦਰਬਾਰ ਸਾਹਿਬ, ਅੰਮ੍ਰਿਤਸਰ ਦੀ ਘਟਨਾ ਕਾਰਨ, ਪੂਰੇ ਚੰਗੇ ਤਰੀਕੇ ਨਾਲ ਿਸੱਖਾਂ ਦੇ ਡੂੰਘੇ ਜਜ਼ਬਾਤਾ ਨੂੰ ਸਮਝਦੀ ਹੈ 

ਅਸੀਂ ਹਮੇਸ਼ਾਂ ਹੀ ਮੁਲਖਾਂ ਨੂੰ ਪ੍ਰੇਰਣਾ ਕਰਦੇ ਹਾਂ ਕਿ ਉਹਨਾਂ ਦੇ ਮੁਲਖਾਂ ਦੇ ਕਾਨੂੰਨ, ਅੰਤਰਰਾਸ਼ਟਰੀ ਮਨੁੱਖੀ ਅਧਿਕਾਰਾਂ ਦੇ ਮਿਆਰ ‘ਤੇ ਹੋਣ। ਿੲਹ ਜ਼ਰੂਰੀ ਹੈ ਕਿ ਮਨੁੱਖੀ ਅਧਿਕਾਰਾਂ ਦੀ ਹੋਈ ਉਲੰਘਣਾ ਦੇ ਿਕਸੇ ਵੀ ਿੲਲਜਾਮ ਦੀ ਖੁੱਲੀ, ਜਲਦੀ ਅਤੇ ਜਨਤਕ ਤੋਰ ਤੇ ਤਫਸ਼ੀਸ਼ ਹੋਣੀ ਜ਼ਰੂਰੀ ਹੈ। 

ਯਕੀਨੀ ਤੋਰ ਤੇ ਅਸੀਂ ਪ੍ਰੇਰਣਾ ਕਰਦੇ ਹਾਂ ਕਿ ਦੋਨੇ ਧਿਰਾਂ ਿਵਚ ਹੋਇਆ ਆਪਸੀ ਮਤਭੇਦ ਸਿਰਫ ਗੱਲ ਬਾਤ ਰਾਹੀਂ ਹੀ ਦੂਰ ਕੀਤਾ ਜਾਵੇ।” 

One Comment on “ਿਬ੍ਰਟਿਸ਼ ਦੇ ਿਵਦੇਸ਼ ਦਫਤਰ ਨੇ ਲੰਡਨ ਐਲਾਨਨਾਮੇ ਤੋਂ ਬਾਅਦ ਿਸੱਖਸ ਫੋਰ ਜਸਟਿਸ ਨੂੰ 17 ਅਗਸਤ ਨੂੰ ਲਿਖੀ ਚਿੱਠੀ”

Leave a Reply