ਸਿੱਖ ਜਥੇਬੰਦੀਆਂ ਨੇ ਅਮਰੀਕੀ ਸੈਨੇਟਰਾ ਨੂੰ ਭਾਰਤ ਵਲੋਂ ਜਥੇਦਾਰ ਹਵਾਰਾ ਉੱਤੇ ਹੋ ਰਹੇ ਅਣਮਨੁਖੀ ਤਸ਼ਦਤ ਬਾਰੇ ਜਾਣੂ ਕਰਵਾਇਆ|


 * ਅਮਰੀਕੀ ਸਟੇਟ ਡਿਪਾਰਟਮੈਂਟ ਜਥੇਦਾਰ ਹਵਾਰਾ ਨੂੰ ਭਾਰਤ ਚੋ ਰਿਹਾ ਕਰਵਾਏ – ਅਮਰੀਕੀ ਸਿੱਖ 

ਵਾਸ਼ਿੰਗਟਨ ਡੀ ਸੀ ,ਅਮਰੀਕਾ 

ਜਨਵਰੀ ੨੫ ,੨੦੧੯

ਸਰਬਤ ਖਾਲਸਾ ੨੦੧੫ ਵਿਚ ਸਿੱਖ ਕੌਮ ਦੀ ਅਗਵਾਈ ਕਰਨ ਲਈ ਚੁਣਨੇ ਗਏ ਜੱਥੇਦਾਰ ਜਥੇਦਾਰ ਜਗਤਾਰ ਸਿੰਘ ਹਵਾਰਾ ਉੱਤੇ ਭਾਰਤੀ ਸਰਕਾਰ ਵਲੋਂ ਲੰਮੇ ਸੰਮੇ ਤੋਂ ਤਸ਼ਦੱਤ ਕਿੱਤਾ ਜਾ ਰਿਹਾ ਹੈ | ਭਾਂਵੇ ਓਹਨਾ ਨੂੰ ਪੰਜਾਬ ਤੋਂ ਬਾਹਰ ਰੱਖਣ ਦੀ ਗੱਲ ਹੋਵੇ ਜਾ ਫਿਰ ਓਹਨਾ ਦਾ ਸਹੀਂ ਮੈਡੀਕਲ ਇਲਾਜ ਨਾ ਕਰਵਾਉਣ ਦੀ ਤੇ ਭਾਵੇ ਨਾਜਾਇਜ਼ ਕੈਸਾ ਚ ਖਿੱਚਣ ਦੀ| ਭਾਰਤੀ ਸਰਕਾਰ ਦਾ ਰਵਾਇਆ ਖੱਟ ਗਿਣਤੀਆ ਲਈ ਹਮੇਸ਼ਾ ਵਿਤਕਰੇ ਭਰਿਆ ਹੀ ਰਿਹਾ |

ਅਮਰੀਕਾ ਦਿਆਂ ਵੱਖ ਵੱਖ ਜਥੇਬੰਦੀਆਂ ਨੇ ਕੰਨੇਕਟਿਕਟ ਦੇ ਯੂ ਸ ਸੈਨੇਟਰ ਕ੍ਰਿਸ ਮੁਰਫੀ ਅਤੇ ਸੈਂਟਰ ਰਿਚਰਡ ਬਲਮੇਂਥਲ ਦੇ ਮੁੱਖ ਸਲਕਾਰਾ ਨਾਲ ਇਕ ਖਾਸ ਮੀਟਿੰਗ ਕੀਤੀ |

ਜਿਵੇਂ ਕਿ ਸਬ ਜਾਂਦੇ ਹਨ ਕਿ ਅੱਜ ਜਥੇਦਾਰ ਜਗਤਾਰ ਸਿੰਘ ਹਵਾਰਾ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਬਣ ਚੁੱਕੇ ਨੇ ਤੇ ਇਸ ਨੂੰ ਮੱਦੇ ਨਜ਼ਰ ਰੱਖਦਿਆਂ ਅਮਰੀਕਾ ਦੇ ਕੁਛ ਨੌਜਵਾਨ ਨੋਮੰਦੀਆਂ ਨੇ ਆਪਣਾ ਦਰਦ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀ ਸੀ ਜਾ ਕੇ ਆਪਣੇ ਸੈਨੇਟਰਾ ਨੂੰ ਬਯਾਨ ਕਿੱਤਾ ਤੇ ਸਟੇਟ ਡਿਪਾਰਟਮੈਂਟ ਨੂੰ ਜਥੇਦਾਰ ਹਵਾਰਾ ਦੀ ਰਹਾਈ ਲਈ ਅਪੀਲ ਕਰਨ ਨੂੰ ਕਿਹਾ |

ਇਹ ਖਾਸ ਮੀਟਿੰਗ ਸਿੱਖ ਸੇਵਕ ਸੋਸਾਇਟੀ ਦੇ ਪ੍ਰਧਾਨ ਸਵਰਨਜੀਤ ਸਿੰਘ ਖਾਲਸਾ ਵਲੋਂ ਰਖਵਾਈ ਗਈ ਜਿਸ ਵਿਚ ਵੱਖ ਵੱਖ ਸਿੱਖ ਜਥੇਬੰਦੀਆਂ ਦੇ ਨੋਮੰਦੀਆਂ ਨੇ ਆਪਣੀਆਂ ਗੱਲਾ ਅੱਗੇ ਰੱਖਿਆ| ਇਸ ਮੀਟਿੰਗ ਵਿਚ ਓਹਨਾ ਨਾਲ ਵੌਇਸਸ ਓਫ ਫ੍ਰੀਡਮ ਤੋਂ ਪਰਮਜੀਤ ਸਿੰਘ,ਸਰਨਦੀਪ ਸਿੰਘ ,ਪਵਨ ਸਿੰਘ ਵਰਜਿਨੀਆ ਓਰਗਾਨਿਜ਼ਾਸ਼ਨ ਓਫ ਮਿਨੋਰਤੀ ,ਬਖਸ਼ਿਸ਼ ਸਿੰਘ ਸਿਖਸ ਫਾਰ ਜਸਟਿਸ ਤੋਂ ਆਦਿ ਹੋਰ ਪਤਵੰਤੇ ਮੇਮ੍ਬਰ ਸ਼ਾਮਿਲ ਹੋਏ|

ਭਾਰਤ ਵਿਚ ਹੋ ਰਹੇ ਮਨੁੱਖੀ ਅਧਿਕਾਰਾਂ ਦੇ ਘਾਣ, ਘੱਟ ਗਿਣਤੀਆਂ ’ਤੇ ਹਮਲੇ ਦੀ ਨਿੰਦਾ ਕਰਦਿਆਂ ਸਿੱਖ ਜਥੇਬੰਦੀਆਂ ਨੇ ਕਿਹਾ ਕਿ ਮੋਦੀ ਦੇ ਰਾਜ ਦੌਰਾਨ ਇਹੋ ਜਿਹੇ ਨਸਲੀ ਹਮਲੇ ਵਧੇ ਹਨ, ਜਿਸ ਦੇ ਜ਼ਿੰਮੇਵਾਰ ਹਿੰਦੂਵਾਦੀ ਲੋਕ ਅਤੇ ਉਨ੍ਹਾਂ ਦੀ ਵਿਚਾਰਧਾਰਾ ਹੈ, ਜੋ ਦੂਸਰੀਆਂ ਕੌਮਾਂ ਨੂੰ ਦਬਾ ਕੇ ਮਨੁੱਖੀ ਅਜ਼ਾਦੀ ਨੂੰ ਖਤਮ ਕਰਨਾ ਚਾਹੁੰਦੇ ਹਨ। ਖਾਲਸਾ ਨੇ ਕਿਹਾ ਕਿ ਅਮਰੀਕਾ, ਨਾਰਵੇ, ਆਸਟ੍ਰੇਲੀਆ, ਜਰਮਨੀ, ਆਇਰਲੈਂਡ ਅਤੇ ਚੈਕ ਗਣਰਾਜ ਆਦਿ ਨੇ ਇਹ ਵੀ ਮੱਸਲਾ ਚੁੱਕਿਆ ਹੈ ਕਿ ਭਾਰਤ ਵਿਚ ਘੱਟਗਿਣਤੀ ਕੌਮਾਂ ਨਾਲ ਸੰਬੰਧਿਤ ਸਮਾਜਸੇਵੀ ਸੰਸਥਾਵਾਂ ਲਈ ਵਿਦੇਸ਼ੀ ਫੰਡਾਂ ’ਤੇ ਰੋਕ ਲਗਾਈ ਗਈ ਹੈ।

Leave a Reply